ਕੈਨੇਡਾ ਨੇ ਬਦਲੇ ਨਿਯਮ, ਆਨਲਾਈਨ ਪੜ੍ਹਾਈ ਕਰਨ ‘ਤੇ ਵੀ ਮਿਲੇਗਾ ਵਰਕ ਪਰਮਿਟ

ਜਾਣੋ ਕੈਨੇਡਾ ਵਿਦਿਆਰਥੀਆਂ ਲਈ ਕੀ-ਕੀ ਕਰ ਰਿਹਾ ਹੈ?
1) ਜੇਕਰ ਤੁਹਾਡੇ ਕੋਲ ਪੜ੍ਹਾਈ ਦਾ ਪਰਮਿਟ ਹੈ ਅਤੇ ਤੁਸੀਂ ਕੋਰੋਨਾ ਕਾਰਨ ਕੈਨੇਡਾ ਨਹੀਂ ਜਾ ਰਹੇ ਤਾਂ ਤੁਸੀਂ ਆਨਲਾਈਨ ਪੜ੍ਹਾਈ ਜ਼ਰੀਏ ਆਪਣਾ ਅੱਧਾ ਕੋਰਸ ਪੂਰਾ ਕਰ ਸਕਦੇ ਹੋ।
2) ਆਨਲਾਈਨ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵੀ ਕੈਨੇਡਾ ਦੇ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਤਹਿਤ ਯੋਗ ਮੰਨੇ ਜਾਣਗੇ।
3) ਕੈਨੇਡਾ ‘ਚ ਪਹਿਲਾਂ ਤੋਂ ਪੜ੍ਹਾਈ ਕਰ ਰਹੇ ਵਿਦਿਆਰਥੀ ਆਪਣੀ ਪੜ੍ਹਾਈ ਪਰਮਿਟ ਵਧਾ ਸਕਦੇ ਹਨ ਅਤੇ ਇਸ ਦੌਰਾਨ ਉਥੇ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਸਕਦੇ ਹਨ।
4) ਜੇਕਰ ਤੁਹਾਡਾ ਪੜ੍ਹਾਈ ਪਰਮਿਟ 18 ਮਾਰਚ ਤੋਂ ਪਹਿਲਾਂ ਆ ਚੁੱਕਾ ਹੈ ਤਾਂ ਕੌਮਾਂਤਰੀ ਉਡਾਣ ਸ਼ੁਰੂ ਹੁੰਦੇ ਹੀ ਤੁਸੀਂ ਕੈਨੇਡਾ ‘ਚ ਟਰੈਵਲ ਕਰ ਸਕੋਗੇ।
5) ਜੇਕਰ ਤੁਸੀਂ ਪਹਿਲਾਂ ਤੋਂ ਕੈਨੇਡਾ ‘ਚ ਹੋ ਤਾਂ ਤੁਸੀਂ ਪੜ੍ਹਾਈ ਦੇ ਨਾਲ-ਨਾਲ ਹਫਤੇ ‘ਚ 20 ਘੰਟੇ ਕੰਮ ਕਰ ਸਕਦੇ ਹੋ ਅਤੇ ਬ੍ਰੇਕ ਦੌਰਾਨ ਪੂਰਾ ਸਮਾਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਅੰਤਰ ਰਾਸ਼ਟਰੀ ਵਿਦਿਆਰਥੀਆਂ ਨਾਲ ਕੈਨੇਡਾ ‘ਚ 1.70 ਲੱਖ ਨੌਕਰੀਆਂ
ਕੋਰੋਨਾ ਕਾਰਨ ਕੈਨੇਡਾ ‘ਚ ਜਾ ਕੇ ਆਪਣੇ ਸੁਨਹਿਰੀ ਭਵਿੱਖ ਖਰਾਬ ਹੋਣ ਦਾ ਡਰ ਸਿਰਫ ਭਾਰਤੀਆਂ ਨੂੰ ਹੀ ਨਹੀਂ ਸਤਾ ਰਿਹਾ ਸਗੋਂ ਕੈਨੇਡਾ ‘ਚ ਕੋਰੋਨਾ ਸੰਕਟ ਦੇ ਕਾਰਨ ਆਪਣੇ ਐਜੂਕੇਸ਼ਨ ਮਾਰਕਿਟ ਨੂੰ ਲੈ ਕੇ ਕੈਨੇਡਾ ਨੂੰ ਵੀ ਡਰ ਹੈ। ਕੈਨੇਡਾ ਸਰਕਾਰ ਦੀ 2019 ਦੀ ਸਲਾਨਾ ਰਿਪੋਰਟ ਮੁਤਾਬਕ 2018 ‘ਚ ਕੈਨੇਡਾ ਗਏ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੇ ਮਹਿਜ਼ ਫੀਸ ਦੇ ਰੂਪ ‘ਚ ਹੀ 21.6 ਬਿਲੀਅਨ ਡਾਲਰ ਦਾ ਖਰਚ ਕੀਤਾ ਹੈ ਅਤੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਕਾਰਨ ਹੀ ਕੈਨੇਡਾ ‘ਚ 1.70 ਲੱਖ ਨੌਕਰੀਆਂ ਦੇ ਮੌਕੇ ਬਣੇ ਹਨ ਅਤੇ ਸਾਲ 2018 ‘ਚ ਕੈਨੇਡਾ ‘ਚ ਸਟਡੀ ਲਈ ਕੁੱਲ 7,21,205 ਵਿਦਿਆਰਥੀਆਂ ‘ਚੋਂ ਸਭ ਤੋਂ ਵਧ 1,72,625 ਵਿਦਿਆਰਥੀ ਭਾਰਤ ਤੋਂ ਹਨ ਅਤੇ 1,42, 985 ਵਿਦਿਆਰਥੀਆਂ ਨਾਲ ਚੀਨ ਇਸ ਮਾਮਲੇ ‘ਚ ਦੂਜੇ ਨੰਬਰ ‘ਤੇ ਹੈ। ਯਾਨੀ ਕੈਨੇਡਾ ‘ਚ ਪੜ੍ਹਾਈ ਕਰਨ ਵਾਲੇ ਕੁਲ ਵਿਦਿਆਰਥੀਆਂ ‘ਚੋਂ ਕਰੀਬ 45 ਫੀਸਦੀ ਵਿਦਿਆਰਥੀ ਭਾਰਤ ਅਤੇ ਚੀਨ ਤੋਂ ਹਨ।

PunjabKesari

ਅੰਤਰ ਰਾਸ਼ਟਰੀ ਵਿਦਿਆਰਥੀਆਂ ਨਾਲ ਕੈਨੇਡਾ ‘ਚ 1.70 ਲੱਖ ਨੌਕਰੀਆਂ
2018 ‘ਚ ਕੈਨੇਡਾ ‘ਚ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ— 7,21,205
ਕੈਨੇਡਾ ‘ਚ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਟਿਊਸ਼ਨ ਫੀਸ ‘ਤੇ ਖਰਚ— 21.6 ਬਿਲੀਅਨ ਡਾਲਰ
ਅੰਤਰ ਰਾਸ਼ਟਰੀ ਸਟੂਡੈਂਟਸ ਕਾਰਨ ਕੈਨੇਡਾ ‘ਚ ਜਾਬ ਕ੍ਰਿਏਸ਼ਨ- 1,70,000
ਕੈਨੇਡਾ ‘ਚ ਆਟੋ ਪਾਰਟਸ, ਲੰਬਰਸ ਯਾਰ ਏਅਰਕ੍ਰਾਫਟ ਦੇ ਐਕਸਪੋਰਟ ਨਾਲੋਂ ਵੱਧ ਪ੍ਰਭਾਵ

ਕੈਨੇਡਾ ‘ਚ 50 ਫੀਸਦੀ ਤੋਂ ਜ਼ਿਆਦਾ ਸਟੂਡੈਂਟਸ ਭਾਰਤ ਅਤੇ ਚੀਨ ਤੋਂ
ਕੈਨੇਡਾ ‘ਚ ਸਟੂਡੈਂਟਸ

ਭਾਰਤ-1,72,625
ਚੀਨ-1,42,985
ਸਾਊਥ ਕੋਰੀਆ-2,4,195
ਫਰਾਂਸ-2,2,745
ਵੀਅਤਮਾਨ-20,330
ਯੂ.ਐੱਸ.ਏ.- 14, 620
ਬ੍ਰਾਜ਼ੀਲ-13, 835
ਨਾਈਜ਼ੀਰੀਆ-11,290
ਈਰਾਨ-10,885

ਅੰਤਰ ਰਾਸ਼ਟਰੀ ਵਿਦਿਆਰਥੀਆਂ ‘ਤੇ ਕੈਨੇਡਾ ਦੀਆਂ 5 ਯੋਜਨਾਵਾਂ, ਖਰਚ ਹੋਣਗੇ $147.9 ਮਿਲੀਅਨ ਡਾਲਰ
ਕੈਨੇਡਾ ਦੀ ਅਰਥ ਵਿਵਸਥਾ ‘ਚ ਦੇਸ਼ ਦੇ ਆਟੋ ਪਾਰਟਸ ਦੇ ਐਕਸਪੋਰਟ ਨਾਲ ਜ਼ਿਆਦਾ ਵੱਡੀ ਹਿੱਸੇਦਾਰੀ ਅੰਤਰ ਰਾਸ਼ਟਰੀ ਵਿਦਿਆਰਥੀਆਂ ਜ਼ਰੀਏ ਹੋਣ ਵਾਲੀ ਆਮਦਨ ਅਤੇ ਖਰਚ ਦੀ ਹੈ, ਲਿਹਾਜ਼ਾ ਸਰਕਾਰ ਨੇ ਇਸ ਗੱਲ ਨੂੰ ਬਖੂਬੀ ਸਮਝਿਆ ਹੈ ਅਤੇ ਇਸ ਦੇ ਲਈ ਬਕਾਇਦਾ 5 ਯੋਜਨਾਵਾਂ ਤਿਆਰ ਕੀਤੀਆਂ ਹਨ। ਇਸ ਯੋਜਨਾ ‘ਤੇ $147.9 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ। ਇਨ੍ਹਾਂ ਯੋਜਨਾ ਤਹਿਤ ਕੈਨੇਡਾ ਦੀ ਸਰਕਾਰ ਵੱਲੋਂ 11 ਹਜ਼ਾਰ ਕਾਲਜਾਂ ਨੂੰ ਵਿੱਤੀ ਮਦਦ ਕੀਤੀ ਜਾਵੇਗੀ ਅਤੇ ਇਹ ਯੂਨੀਵਰਸਿਟੀਆਂ ਏਸ਼ੀਆ ਅਤੇ ਹੋਰ ਦੇਸ਼ਾਂ ‘ਚ ਕੈਨੇਡੀਅਨ ਸਿੱਖਿਆ ਪ੍ਰਣਾਲੀ ਦਾ ਪ੍ਰਚਾਰ ਕਰੇਗੀ ਅਤੇ ਕੈਨੇਡਾ ‘ਚ ਸਿੱਖਿਆ ਨੂੰ ਲੈ ਕੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੇ ਕੰਮ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਲੈ ਕੇ ਕੈਨੇਡਾ ਦੀ ਲਚੀਲੀ ਇੰਮੀਗ੍ਰੇਸ਼ਨ ਪਾਲਿਸੀ ਬਾਰੇ ਦੱਸਿਆ ਜਾਵੇਗਾ।

ਕੋਰੋਨਾ ਆਫਤ ਕਾਰਨ ਚੀਨ ਅੰਤਰ ਰਾਸ਼ਟਰੀ ਭਾਈਚਾਰੇ ਦੇ ਨਿਸ਼ਾਨੇ ‘ਤੇ ਹੈ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਚੀਨ ਦੇ ਪ੍ਰਤੀ ਨਫਰਤ ਵਾਲਾ ਮਾਹੌਲ ਹੈ। ਲਿਹਾਜ਼ਾ ਹੁਣ ਕੈਨੇਡਾ ਵਰਗੇ ਆਦੇਸ਼ ਵੀ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਸਟਡੀ ਪਰਮਿਟ ਦੇਣ ਦੇ ਮਾਮਲੇ ‘ਚ ਭਾਰਤ ਨੂੰ ਜ਼ਿਆਦਾ ਅਹਿਮੀਅਤ ਦੇਣਗੇ। ਆਉਣ ਵਾਲੇ ਸਮੇਂ ‘ਚ ਕੈਨੇਡਾ ਦੀ ਸਟਡੀ ਵੀਜ਼ਾ ਪਾਲਿਸੀ ਅਤੇ ਇਮੀਗ੍ਰੇਸ਼ਨ ਨੀਤੀ ‘ਚ ਭਾਰਤੀਆਂ ਦੇ ਪ੍ਰਤੀ ਜ਼ਿਆਦਾ ਨਰਮੀ ਦੇਖਣ ਨੂੰ ਮਿਲ ਸਕਦੀ ਹੈ, ਜਿਸ ਦਾ ਲੰਬੀ ਮਿਆਦ ‘ਚ ਭਾਰਤੀ ਵਿਦਿਆਰਥੀਆਂ ਨੂੰ ਨਿਸ਼ਚਿਤ ਤੌਰ ‘ਤੇ ਲਾਭ ਹੋਵੇਗਾ।-ਅਮਨਦੀਪ ਸਿੰਘ, ਯੂਰੋ ਕੈਨ ਗਲੋਬਲ

Be the first to comment

Leave a Reply