ਕੈਨੇਡਾ ਨੇ ਕੱਢਿਆ ਤਾਂ ਪੰਜਾਬ ਆ ਕੇ ਸ਼ੁਰੂ ਕੀਤੀ ਨਸ਼ਿਆਂ ਦੀ ਤਸਕਰੀ 

ਅੰਮ੍ਰਿਤਸਰ: ਸਥਾਨਕ ਪੁਲਿਸ ਨੇ ਚਾਰ ਕਿੱਲੋ ਹੈਰੋਇਨ ਸਣੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਪੁਲਿਸ ਨੇ ਚਮਰੰਗ ਰੋਡ ’ਤੇ ਨਾਕੇ ਦੌਰਾਨ ਜ਼ੋਰਾਵਰ ਸਿੰਘ ਨੂੰ ਸਕੌਡਾ ਗੱਡੀ ਵਿੱਚੋਂ ਦੋ ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਤੇ ਮੁੱਢਲੀ ਪੁੱਛਗਿੱਛ ਦੌਰਾਨ ਉਸ ਕੋਲੋਂ ਦੋ ਕਿਲੋ ਹੋਰ ਹੈਰੋਇਨ ਬਰਾਮਦ ਕੀਤੀ।

ਪੁਲਿਸ ਕਮਿਸ਼ਨਰ ਐਸਐਸ ਸ੍ਰੀਵਾਸਤਵ ਨੇ ਦੱਸਿਆ ਕਿ ਜ਼ੋਰਾਵਰ ਸਿੰਘ ਮੈਡੀਕਲ ਇਨਕਲੇਵ ਦਾ ਰਹਿਣ ਵਾਲਾ ਹੈ ਤੇ 2008 ਦੇ ਇਸਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਸੀ। ਇੱਥੇ ਆ ਕੇ ਉਹ ਨਸ਼ੇ ਦਾ ਕਾਰੋਬਾਰ ਕਰਨ ਲੱਗ ਗਿਆ। ਪੁਲਿਸ ਜਾਂਚ ਕਰ ਰਹੀ ਹੈ  ਕਿ ਉਹ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਤੇ ਉਸ ਨੂੰ ਪਹੁੰਚਾਉਂਦਾ ਕਿੱਥੇ ਸੀ। ਤਸਕਰੀ ਵਿੱਚ ਉਸ ਨਾਲ ਹੋਰ ਕਿਹੜੇ ਸਾਥੀ ਸ਼ਾਮਲ ਹਨ।

ਪੁਲਿਸ ਮੁਤਾਬਕ ਜ਼ੋਰਾਵਰ ਸਿੰਘ ਕੈਨੇਡਾ ਵਿੱਚ ਵੀ ਨਸ਼ੇ ਦਾ ਹੀ ਕਾਰੋਬਾਰ ਕਰਦਾ ਸੀ ਤੇ ਉੱਥੇ ਵੀ ਇਸ ਨੂੰ ਤਸਕਰੀ ਦੇ ਜ਼ੁਰਮ ਵਿੱਚ ਸਜ਼ਾ ਹੋਈ ਸੀ। ਇਸੇ ਕਰਕੇ ਕੈਨੇਡੀਅਨ ਸਰਕਾਰ ਨੇ ਉਸ ਨੂੰ ਡਿਪੋਰਟ ਕਰਕੇ ਭਾਰਤ ਵਾਪਸ ਭੇਜ ਦਿੱਤਾ ਸੀ। ਪੁਲਿਸ ਇਸ ਸਬੰਧੀ ਵੀ ਜਾਂਚ ਕਰ ਰਹੀ ਹੈ ਕਿ ਜਿਸ ਘਰ ਵਿੱਚ ਜ਼ੋਰਾਵਰ ਸਿੰਘ ਰਹਿੰਦਾ ਸੀ, ਉਹ ਇਸ ਦਾ ਆਪਣਾ ਹੈ ਕਿ ਨਹੀਂ।

Be the first to comment

Leave a Reply