ਕੈਨੇਡਾ ‘ਚ 1 ਲੱਖ 7 ਹਜ਼ਾਰ ਤੋਂ ਪਾਰ ਹੋਈ ਕੋਰੋਨਾ ਪੀੜਤਾਂ ਦੀ ਗਿਣਤੀ

ਫਿਲਹਾਲ ਦੇਸ਼ ਵਿਚ 27,340 ਕਿਰਿਆਸ਼ੀਲ ਮਾਮਲੇ ਹਨ ਅਤੇ 71 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਓਂਟਾਰੀਓ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ 129 ਮਾਮਲੇ ਦਰਜ ਕੀਤੇ ਗਏ ਅਤੇ ਇਸ ਦੌਰਾਨ ਸੂਬੇ ਵਿਚ 3 ਲੋਕਾਂ ਦੀ ਮੌਤ ਹੋਈ।

ਕਿਊਬਿਕ ਵਿਚ ਕੋਰੋਨਾ ਦੇ 114 ਨਵੇਂ ਮਾਮਲੇ ਦਰਜ ਕੀਤੇ ਗਏ। ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਇੱਥੇ 89 ਲੋਕ ਸਿਹਤਯਾਬ ਹੋਏ।
ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਸਸਕੈਚਵਨ ਵਲੋਂ ਕੋਰੋਨਾ ਦੇ ਅੰਕੜੇ ਸਾਂਝੇ ਨਾ ਕੀਤੇ ਜਾਣ ਕਾਰਨ ਇੱਥੇ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਨਹੀਂ ਮਿਲ ਸਕੀ।

Be the first to comment

Leave a Reply