ਕੈਨੇਡਾ ‘ਚ ਵਾਪਰਿਆ ਸੜਕ ਹਾਦਸਾ, ਦੋ ਪੰਜਾਬੀ ਨੌਜਵਾਨਾਂ ਦੀ ਮੌਤ

ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਥੋੜੀ ਦੂਰ ਥੰਡਰਬੇ ਹਾਈਵੇ ਨੰਬਰ ‘ਤੇ ਭਿਆਨਕ ਸੜਕ ਹਾਦਸੇ ‘ਚ ਦੋ ਪੰਜਾਬੀ ਨੌਜਵਾਨਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਇਹ ਦੋਵੇਂ ਪੰਜਾਬੀ ਨੌਜਵਾਨ ਟੈਂਕਰ ‘ਚ ਸਵਾਰ ਸਨ ਅਤੇ ਦੂਜੇ ਟੈਂਕਰ ਨਾਲ ਇਨ੍ਹਾਂ ਦੀ ਟੱਕਰ ਹੋ ਗਈ। ਹਾਦਸੇ ਮਗਰੋਂ ਦੋਹਾਂ ਟੈਂਕਰਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 50 ਫੀਸਦੀ ਤੋਂ ਵੱਧ ਝੁਲਸ ਜਾਣ ਕਾਰਨ ਇਨ੍ਹਾਂ ਸਾਰਿਆਂ ਦੀ ਮੌਤ ਹੋ ਗਈ।

ਮ੍ਰਿਤਕ ਪੰਜਾਬੀ ਨੌਜਵਾਨਾਂ ਦੀ ਪਛਾਣ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਗ੍ਰੰਥਗੜ੍ਹ ਦੇ ਨੌਜਵਾਨ ਕਰਮਬੀਰ ਸਿੰਘ ਕਰਮ ਅਤੇ ਉਸ ਦੇ ਦੋਸਤ ਵਜੋਂ ਹੋਈ ਹੈ। ਇਲਾਕੇ ‘ਚ ਇਹ ਖ਼ਬਰ ਮਿਲਦਿਆਂ ਹੀ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਮ੍ਰਿਤਕ ਨੌਜਵਾਨ ਕਰਮਬੀਰ ਸਿੰਘ ਦੇ ਤਾਏ ਦੇ ਬੇਟੇ ਮਾਸਟਰ ਰਮਨਦੀਪ ਸਿੰਘ ਰੋਜ਼ੀ ਨੇ ਦੱਸਿਆ ਕਿ ਕਰਮਬੀਰ ਸਿੰਘ 23 ਸਾਲ ਦਾ ਸੀ ਅਤੇ ਉਹ ਚਾਰ ਸਾਲ ਪਹਿਲਾਂ ਪੜ੍ਹਾਈ ਦੇ ਤੌਰ ‘ਤੇ ਕੈਨੇਡਾ ਗਿਆ ਸੀ। ਕਰਮਬੀਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਕਿ ਵਾਲੀਬਾਲ ਦਾ ਇੱਕ ਵਧੀਆ ਖਿਡਾਰੀ ਸੀ।

ਕਰਮਬੀਰ ਸਿੰਘ ਦੇ ਦੋਸਤ ਦੀ ਭੈਣ ਦਾ ਫਰਵਰੀ ਮਹੀਨੇ ‘ਚ ਵਿਆਹ ਹੋਣਾਂ ਸੀ ਅਤੇ ਦੋਵਾਂ ਨੇ ਇਕੱਠਿਆਂ ਹੀ 6 ਫਰਵਰੀ ਨੂੰ ਵਾਪਸ ਭਾਰਤ ਆਉਣਾ ਸੀ ਪਰ ਇਸ ਦਰਦਨਾਕ ਸੜਕ ਹਾਦਸੇ ਨੇ ਦੋਵਾਂ ਘਰਾਂ ਦੀਆਂ ਖੁਸ਼ੀਆਂ ਨੂੰ ਖੋਹ ਲਿਆ ਹੈ।

Be the first to comment

Leave a Reply