ਕੈਨੇਡਾ ‘ਚ ਆਸਟ੍ਰੇਲੀਅਨ ਪੁਲਸ ਮੁਖੀ ਦੇ ਪੁੱਤ ਤੇ ਪ੍ਰੇੇਮਿਕਾ ਦਾ ਕਤਲ

ਰਾਇਲ ਕੈਨੇਡੀਅਨ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੜਕ ਕਿਨਾਰੇ ਨੀਲੇ ਰੰਗ ਦੀ ਮਿਨੀਵੈਨ ਮਿਲੀ ਹੈ ਜੋ ਗੁਆਂਢੀ ਅਲਬਰਟਾ ਸੂਬੇ ‘ਚ ਰਜਿਸਟਰਡ ਹੈ। ਹਾਲਾਂਕਿ ਪੁਲਸ ਨੇ ਇਹ ਨਹੀਂ ਦੱਸਿਆ ਕਿ ਵੈਨ ਜੋੜੇ ਦੀ ਸੀ ਜਾਂ ਨਹੀਂ। ਪੁਲਸ ਨੇ ਘਟਨਾ ਨਾਲ ਜੁੜੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਸਥਾਨਕ ਮੀਡੀਆ ਮੁਤਾਬਕ ਫਾਲਰ ਬ੍ਰਿਟਿਸ਼ ਕੋਲੰਬੀਆ ‘ਚ ਰਹਿਣ ਲੱਗ ਗਿਆ ਸੀ ਪਰ ਇਹ ਜੋੜਾ ਲਗਾਤਾਰ ਯਾਤਰਾ ਕਰਦਾ ਰਹਿੰਦਾ ਸੀ। ਆਸਟ੍ਰੇਲੀਅਨ ਅਖਬਾਰ ਮੁਤਾਬਕ ਫਾਲਰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਪੁਲਸ ਮੁਖੀ ਸਟੀਫਨ ਫਾਲਰ ਦਾ ਬੇਟਾ ਸੀ।

ਆਸਟ੍ਰੇਲੀਅਨ ਪੁਲਸ ਅਧਿਕਾਰੀ ਮੁਤਾਬਕ ਜੋੜੇ ਦੀ ਭਿਆਨਕ ਸਥਿਤੀਆਂ ‘ਚ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ। ਕੈਨੇਡਾ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਸ਼ੁਰੂਆਤੀ ਜਾਂਚ ‘ਚ ਅਜੇ ਵੀ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਲੁਕਾਸ ਅਤੇ ਚਿੰਨਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਾਂ ਇਹ ਸਿਰਫ ਮੌਕਾ ਪਾ ਕੇ ਕੀਤਾ ਗਿਆ ਅਪਰਾਧ ਸੀ।

ਕੈਨੇਡਾ ਪੁਲਸ ਨੇ ਇਕ ਬਿਆਨ ‘ਚ ਕਿਹਾ ਕਿ ਦੋਹਾਂ ਪੀੜਤਾਂ ਦੇ ਪਰਿਵਾਰ ਕੈਨੇਡਾ ਪੁੱਜ ਰਹੇ ਹਨ। ਆਸਟ੍ਰੇਲੀਅਨ ਪੁਲਸ ਦੀ ਵੈੱਬਸਾਈਟ ‘ਤੇ ਦਿੱਤੇ ਗਏ ਬਿਆਨ ‘ਚ ਫਾਲਰ ਪਰਿਵਾਰ ਨੇ ਕਿਹਾ ਕਿ ਕਿਸੇ ਨੂੰ ਇੰਨੀ ਜਵਾਨੀ ‘ਚ ਗੁਆ ਦੇਣਾ ਬਹੁਤ ਭਿਆਨਕ ਹੈ। ਉਹ ਦੁਨੀਆ ਘੁੰਮ ਰਿਹਾ ਸੀ ਅਤੇ ਆਪਣੀ ਜ਼ਿੰਦਗੀ ਨੂੰ ਪੂਰੇ ਤਰੀਕੇ ਨਾਲ ਜਾ ਰਿਹਾ ਸੀ।

Be the first to comment

Leave a Reply