ਕੈਨੇਡਾ ਚੋਣਾਂ 2019: ਕੈਨੇਡੀਅਨਾਂ ਸਾਹਮਣੇ ਫੈਸਲੇ ਦੀ ਘੜੀ, ਐਡਵਾਂਸ ਪੋਲਿੰਗ ਅੱਜ ਤੋਂ ਸ਼ੁਰੂ

ਐਡਵਾਂਸ ਵੋਟਿੰਗ ਕਰਨ ਦੇ ਇੱਛੁਕ ਲੋਕ ਇਲੈਕਸ਼ਨਸ ਕੈਨੇਡਾ ਦੀ ਵੈੱਬਸਾਈਟ ‘ਤੇ ਜਾ ਕੇ ਆਪਣੇ ਇਲਾਕੇ ਦੇ ਪੋਲਿੰਗ ਸਟੇਸ਼ਨ ਬਾਰੇ ਜਾਣ ਸਕਦੇ ਹਨ। ਇਸ ਤੋਂ ਇਲਾਵਾ 2 ਕਰੋੜ 80 ਲੱਖ ਲੋਕਾਂ ਨੂੰ ਭੇਜੇ ਗਏ ਸ਼ਨਾਖਤੀ ਕਾਰਡਾਂ ‘ਤੇ ਵੀ ਪੋਲਿੰਗ ਸਟੇਸ਼ਨਾਂ ਦਾ ਜ਼ਿਕਰ ਕੀਤਾ ਗਿਆ ਹੈ। ਵੋਟਰ ਆਪਣੇ ਨਾਲ ਸ਼ਨਾਖਤ ਦਾ ਸਬੂਤ ਲਿਜਾਣਾ ਨਾ ਭੁੱਲਣ, ਜਿਸ ‘ਤੇ ਘਰ ਦਾ ਪਤਾ ਲਾਜ਼ਮੀ ਤੌਰ ‘ਤੇ ਲਿਖਿਆ ਹੋਵੇ। ਕੈਨੇਡਾ ਦੇ ਮੁੱਖ ਚੋਣ ਅਫਸਰ ਸਟੀਫਨ ਪੈਰੋ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੀਆਂ ਆਮ ਚੋਣਾਂ ਵੱਡੀ ਗਿਣਤੀ ‘ਚ ਵੋਟਰਾਂ ਨੇ ਐਡਵਾਂਸ ਪੋਲਿੰਗ ਦੌਰਾਨ ਵੋਟਾਂ ਪਾਈਆਂ ਸਨ ਤੇ ਇਸ ਵਾਰ ਵੋਟਾਂ ਦੀ ਸਹੂਲਤ ਲਈ ਵਧੇਰੇ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਵਾਲਾ 15 ਅਕਤੂਬਰ ਤੱਕ ਇਲੈਕਸ਼ਨਸ ਕੈਨੇਡਾ ਦੇ ਕਿਸੇ ਵੀ ਦਫਤਰ ‘ਚ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ ਜਾ ਸਕਦੀਆਂ ਹਨ।

Be the first to comment

Leave a Reply