ਕੈਨੇਡਾ : ਇਸ ਰੈਸਟੋਰੈਂਟ ਦੇ 5 ਕਾਮੇ ਹੋਏ ਕੋਰੋਨਾ ਦੇ ਸ਼ਿਕਾਰ

ਉਨ੍ਹਾਂ ਨੇ ਫੇਸਬੁੱਕ ‘ਤੇ ਜਾਣਕਾਰੀ ਦਿੱਤੀ ਕਿ ਉਹ ਅਜੇ ਕੁਝ ਦਿਨਾਂ ਤੱਕ ਰੈਸਟੋਰੈਂਟ ਨੂੰ ਬੰਦ ਰੱਖਣਗੇ। ਉਨ੍ਹਾਂ ਦੱਸਿਆ ਕਿ 24 ਅਗਸਤ ਤੋਂ ਬਾਅਦ ਇਹ 5 ਕਾਮੇ ਕੰਮ ‘ਤੇ ਨਹੀਂ ਆਏ। ਕੋਈ ਵੀ ਗਾਹਕ ਸਿੱਧਾ ਉਨ੍ਹਾਂ ਦੇ ਸੰਪਰਕ ਵਿਚ ਨਹੀਂ ਆਇਆ ਸੀ। ਇਸ ਲਈ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਜਿਹੜੇ ਹੋਰ ਕਾਮੇ ਇਨ੍ਹਾਂ 5 ਕਾਮਿਆਂ ਦੇ ਸੰਪਰਕ ਵਿਚ ਆਏ ਸਨ, ਉਨ੍ਹਾਂ ਨੂੰ ਵੱਖਰੇ ਰੱਖਿਆ ਗਿਆ ਹੈ ਤੇ ਉਹ ਇਕਾਂਤਵਾਸ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਨੂੰ 10 ਦਿਨਾਂ ਲਈ ਅਜੇ ਵੱਖਰੇ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਆਪਣੇ ਕਾਮਿਆਂ ਅਤੇ ਗਾਹਕਾਂ ਦੀ ਸਿਹਤ ਨੂੰ ਉਹ ਪਹਿਲ ਦਿੰਦੇ ਹਨ, ਇਸੇ ਲਈ ਉਨ੍ਹਾਂ ਨੇ ਰੈਸਟੋਰੈਂਟ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਨਾਲ ਉਨ੍ਹਾਂ ਨੂੰ ਵਿੱਤੀ ਘਾਟਾ ਸਹਿਣ ਕਰਨਾ ਪਵੇਗਾ ਪਰ ਸਿਹਤ ਸਭ ਤੋਂ ਵੱਧ ਜ਼ਰੂਰੀ ਹੈ। ਇਸ ਦੇ ਨਾਲ ਸਾਡੇ ਕਾਮੇ ਆਰਾਮ ਕਰਨ ਮਗਰੋਂ ਤੰਦਰੁਸਤ ਹੋ ਕੇ ਹੋਰ ਵੀ ਜੋਸ਼ ਨਾਲ ਕੰਮ ਕਰਨ ਲਈ ਆਉਣਗੇ ਤੇ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਾਂਗੇ। ਸਿਹਤ ਅਧਿਕਾਰੀਆਂ ਮੁਤਾਬਕ ਓਟਾਉਇਸ ਖੇਤਰ ਵਿਚ ਕੋਰੋਨਾ ਦੇ ਮਾਮਲੇ 821 ਹੋ ਚੁੱਕੇ ਹਨ ਤੇ ਇਨ੍ਹਾਂ ਵਿਚੋਂ 93 ਮਾਮਲੇ ਕਿਰਿਆਸ਼ੀਲ ਹਨ।

Be the first to comment

Leave a Reply