ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸੁਰਿੰਦਰ ਸਿੰਘ ਜੱਬਲ ਦੀ ਪੁਸਤਕ ਰਿਲੀਜ਼

ਸਰ੍ਹੀ (ਰੁਪਿੰਦਰ ਖੈਰਾ ਰੂਪੀ)- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ 29 ਜੁਲਾਈ,2018 ਐਤਵਾਰ ਬਾਅਦ ਦੁਪਿਹਰ 1 ਵਜੇ ਬੰਬੇ ਬੈਂਕਟ ਹਾਲ ਵਿਖੇ, ਸਿੱਖ ਆਗੂ ਸੁਰਿੰਦਰ ਸਿੰਘ ਜਬੱਲ ਦੀ ਪੁਸਤਕ *ਚਾਚਾ ਵੈਨਕੂਵਰੀਆ* ਦਾ ਲੋਕ ਅਰਪਣ ਕੀਤਾ ਗਿਆ । ਸਟੇਜ ਦਾ ਸੰਚਾਲਨ ਸਭਾ ਦੇ ਸਕੱਤਰ ਪ੍ਰਿਤਪਾਲ ਗਿੱਲ ਨੇ ਨਿਭਾਇਆ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਚਰਨ ਸਿੰਘ, ਡਾ: ਪ੍ਰਿਥੀਪਾਲ ਸਿੰਘ ਸੋਹੀ,ਸੁਰਿੰਦਰ ਸਿੰਘ ਜਬੱਲ, ਗਿਆਨ ਸਿੰਘ ਸੰਧੂ, ਮੋਤਾ ਸਿੰਘ ਝੀਤਾ ਸੁਸ਼ੋਭਿਤ ਹੋਏ । ਪੁਸਤਕ ਅਤੇ ਲੇਖਕ ਬਾਰੇ ਜਾਣਕਾਰੀ ਸਕੱਤਰ ਪ੍ਰਿਤਪਾਲ ਗਿੱਲ ਵੱਲੋ ਦਿੱਤੀ ਗਈ ।
ਸਮਾਗਮ ਦੇ ਆਰੰਭ ਵਿੱਚ ਇਦੰਰਜੀਤ ਸਿੰਘ ਧਾਮੀ ਨੇ ਲੇਖਕ ਬਾਰੇ ਵਿਸਥਾਰ ਸਹਿਤ ਵਿਚਾਰ ਅਤੇ ਆਪਣੀ ਪ੍ਰਭਾਵਸ਼ਾਲੀ ਕਵਿਤਾ ਪੇਸ਼ ਕੀਤੀ । ਬਿਕੱਰ ਸਿੰਘ ਖੋਸਾ ਨੇ ਕਵਿਤਾ ਰਾਹੀ ਵਿਚਾਰ ਪੇਸ਼ ਕੀਤੇ, ਅਜੈਬ ਸਿੰਘ ਸੰਧੂ ਨੇ ਆਪਣੇ ਪਰਚੇ ਵਿੱਚ ਵਿਸਥਾਰ ਸਹਿਤ ਲੇਖਕ ਦੇ ਪੱਤਰਕਾਰੀ ਸਫ਼ਰ ਤੇ ਝਾਤ ਪਾਈ ,ਮੀਡੀਆ ਹਸਤੀ ਅਤੇ ਰਾਜਨਿਤਕ ਆਗੂ ਹਰਪ੍ਰੀਤ ਸਿੰਘ ਵੱਲੋਂ ਲੇਖਕ ਬਾਰੇ ਅਤੇ ਪੁਸਤਕ ਦੇ ਵਿਸ਼ੇ ਨੂੰ ਸਮੇਂ ਦੀ ਮੰਗ ਦਸਦਿਆਂ ਉਸਦੇ ਕਈ ਪਹਿਲੂ ਵਿਸਥਾਰ ਸਹਿਤ ਦਰਸਾਏ , ਐਨ.ਡੀ.ਪੀ ਦੀ ਐਮ.ਲ.ਏ ਰਚਨਾ ਸਿੰਘ ਨੇ ਬਹੁਤ ਹੀ ਭਾਵਪੂਰਵਕ ਸ਼ਬਦ ਕਹੇ , ਪ੍ਰਸਿੱਧ ਲੇਖਕ ਸ:ਹਰਭਜਨ ਸਿੰਘ ਮਾਂਗਟ ਨੇ ਪੁਸਤਕ ਬਾਰੇ ਸੰਖੇਪ ਰੂਪ ਵਿੱਚ ਪਰਚਾ ਪੜ੍ਹਿਆ, ਸਭਾ ਦੇ ਸਾਬਕਾ ਖਜਾਨਚੀ ਸੁੱਚਾ ਸਿੰਘ ਕਲੇਰ ਨੇ ਲੇਖਕ ਦੀ ਪੁਸਤਕ ਅਤੇ ਸੰਘਰਸ਼ ਬਾਰੇ ਵਿਚਾਰ ਪੇਸ਼ ਕੀਤੇ,ਡਾਇਰੈਕਟਰ ਪਲਵਿੰਦਰ ਸਿੰਘ ਰੰਧਾਵਾ ਨੇ ਆਪਣਾ ਗੀਤ ਤਰਨੁੰਮ ਵਿੱਚ ਪੇਸ਼ ਕੀਤਾ, ਪੱਤਰਕਾਰ ਅਤੇ ਮੀਡੀਆ ਹਸਤੀ ਪ੍ਰੋ : ਗੁਰਵਿੰਦਰ ਸਿੰਘ ਧਾਲੀਵਾਲ ਨੇ ਲੇਖਕ ਦੀ ਪੁਸਤਕ ਬਾਰੇ ਬੜਾ ਹੀ ਪਾਰਦਰਸ਼ੀ ਪਰਚਾ ਪੜ੍ਹਿਆ, ਮੋਤਾ ਸਿੰਘ ਝੀਤਾ ਵੱਲੋਂ ਕੁੱਝ ਵਿਚਾਰ ਰੱਖੇ ਗਏ ਜਿਸ ਵਿੱਚ ਪੰਜਾਬੀ ਨੂੰ ਕਾਰੋਬਾਰੀ ਭਾਸ਼ਾ ਅਤੇ ਉਸਦੇ ਪਸਾਰ ਦੀ ਗੱਲ ਕੀਤੀ, ਡਾਇਰੈਕਟਰ ਸੁਰਜੀਤ ਸਿੰਘ ਮਾਧੋਪੁਰੀ ਵੱਲੋਂ ਸੰਦੇਸ਼ ਅਤੇ ਤਰਨੁੰਮ ਵਿੱਚ ਗੀਤ ਪੇਸ਼ ਕੀਤਾ ਗਿਆ , ਵਿਸ਼ਵ ਸਿੱਖ ਸੰਸਥਾ ਦੇ ਮੁੱਢਲੇ ਪ੍ਰਧਾਨ ਗਿਆਨ ਸਿੰਘ ਸੰਧੂ ਨੇ ਲੇਖਕ ਦੇ ਜੀਵਨ ਬਾਰੇ ਜਾਣਕਾਰੀ ਅਤੇ ਪੁਸਤਕ ਦੀ ਸ਼ਲਾਘਾ ਕੀਤੀ, ਡਾਇਰੈਕਟਰ ਰੂਪਿੰਦਰ ਖੈਰਾ ‘ਰੂਪੀ’ ਨੇ ਲੇਖਕ ਦੀ ਪੁਸਤਕ ਨੂੰ ਸਮੇਂ ਦੀ ਮੰਗ ਦੱਸਿਆ ਅਤੇ ਆਪਣੀ ਇੱਕ ਗ਼ਜ਼ਲ (ਤਪਦਾ ਹੈ ਧਰਤ ਸੀਨਾ..,,) ਤਰਨੁੰਮ ਵਿੱਚ ਪੇਸ਼ ਕੀਤੀ, ਮੀਡੀਆ ਹਸਤੀ ਡਾ: ਪ੍ਰਿਥੀਪਾਲ ਸੋਹੀ ਨੇ ਪੁਸਤਕ ਨੂੰ ਵੱਖ ਵੱਖ ਪਹਿਲੂਆਂ ਤੋਂ ਦਰਸਾਇਆ, ਮਾਨਯੋਗ ਐਮ.ਪੀ. ਸੁੱਖ ਧਾਲੀਵਾਲ ਨੇ ਲੇਖਕ ਦੀ ਸਖ਼ਸ਼ੀਅਤ ਬਾਰੇ ਵਿਸਥਾਰ ਸਹਿਤ ਰੋਸ਼ਨੀ ਪਾਈ ਅਤੇ ‘ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ’ ਦੇ ਇਸ ਉਪਰਾਲੇ ਲਈ ਖ਼ਾਸ ਤੌਰ ਤੇ ਸ਼ਲਾਘਾ ਕੀਤੀ, ਲੇਖਕ ਸੁਰਿੰਦਰ ਸਿੰਘ ਜਬੱਲ ਵੱਲੋ ਪੁਸਤਕ ਬਾਰੇ ਅਤੇ ਆਪਣੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ।
ਉਪਰੰਤ ਖੱਚਾ-ਖੱਚ ਭਰੇ ਹਾਲ ਵਿੱਚ ਸਭਾ ਦੇ ਪ੍ਰਧਾਨ, ਸਾਰੇ ਡਾਇਰੇਕਟਰਜ਼, ਖ਼ਾਸ ਮਹਿਮਾਨ ,ਆਏ ਮਹਿਮਾਨ ਤੇ ਹਾਜ਼ਰ ਸਰੋਤਿਆਂ ਦੀ ਹਾਜ਼ਰੀ ਵਿੱਚ ਤਾੜੀਆਂ ਦੀ ਗੂੰਜ ਨਾਲ ਪੁਸਤਕ *ਚਾਚਾ ਵੈਨਕੂਵਰੀਆ* ਰਿਲੀਜ਼ ਕੀਤੀ ਗਈ । ਰਣਜੀਤ ਸਿੰਘ ਨਿੱਜਰ ਨੇ ਕਵਿਤਾ ਪੇਸ਼ ਕੀਤੀ, ਬੰਤਾ ਸਿੰਘ ਸਭੱਰਵਾਲ ਨੇ ਵਿਚਾਰ ਪੇਸ਼ ਕੀਤੇ । ਹਾਜ਼ਰ ਮੀਡੀਆ ਵਿੱਚ ਸਰਦਾਰ ਟੀ.ਵੀ.ਤੋਂ ਪਾਲ ਵੜੈਚ, ਐਨ.ਰ.ਆਈ ਸਰੋਕਾਰ ਤੋਂ ਸੁਖਵਿੰਦਰ ਸਿੰਘ ਚੋਹਲਾ, ਚੈਨਲ ਪੰਜਾਬੀ ਤੋਂ ਸੁੱਖਜੀਤ ਸਿੰਘ ਮੱਲੀ, ਇੰਡੋਕਨੇਡੀਅਨ ਟਾਈਮਸ, ਅਦਾਰਾ ਪੰਜਾਬੀ ਟ੍ਰਿਬਊਨ , ਸਿੰਘ ਸਭਾ ਗੁਰੂ ਘਰ ਦੇ ਪ੍ਰਧਾਨ ਬਲਬੀਰ ਸਿੰਘ ਨਿਜੱਰ , ਰੋਸ ਸਟਰੀਟ ਗੁਰੂ ਦੇ ਸਾਬਕਾ ਪ੍ਰਧਾਨ ਕੁੰਦਨ ਸਿੰਘ ਸੱਜਣ ਇਹਨਾਂ ਸਭ ਦਾ ਸਭਾ ਖ਼ਾਸ ਧੰਨਵਾਦ ਕਰਦੀ ਹੈ ।
ਅੰਤ ਵਿੱਚ ਸਭਾ ਦੇ ਸਕਤੱਰ ਪ੍ਰਿਤਪਾਲ ਗਿੱਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ।ਇਹ ਇੱਕ ਸਫ਼ਲ ਅਤੇ ਯਾਦਗਾਰੀ ਸਮਾਗਮ ਹੋ ਨਿਬੜਿਆ ।

Be the first to comment

Leave a Reply