ਗਰੁੱਪ-ਈ ਵਿਚ ਭਾਰਤ ਪੰਜ ਮੁਕਾਬਲਿਆਂ ਵਿਚ ਤਿੰਨ ਡਰਾਅ ਤੇ ਦੋ ਹਾਰਾਂ ਤੋਂ ਬਾਅਦ ਤਿੰਨ ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ। ਉਥੇ ਏਸ਼ੀਅਨ ਚੈਂਪੀਅਨ ਕਤਰ 13 ਅੰਕਾਂ ਨਾਲ ਪਹਿਲੇ ਸਥਾਨ ‘ਤੇ ਹੈ। ਭਾਰਤ ਦੂਜੇ ਸਥਾਨ ‘ਤੇ ਕਾਬਜ ਓਮਾਨ ਤੋਂ ਨੌਂ ਅੰਕ ਪਿੱਛੇ ਹੈ ਜਿਸ ਨਾਲ ਹੁਣ ਉਸ ਦੇ ਤੀਜੇ ਗੇੜ ਦੇ ਕੁਆਲੀਫਾਇਰ ਵਿਚ ਪੁੱਜਣ ਦੀ ਸੰਭਾਵਨਾ ਲਗਭਗ ਸਮਾਪਤ ਹੋ ਗਈ ਹੈ।

ਭਾਰਤ ਨੇ ਹੁਣ ਸਿਰਫ਼ ਤਿੰਨ ਮੈਚ ਖੇਡਣੇ ਹਨ ਤੇ ਤਿੰਨ ਮੁਕਾਬਲਿਆਂ ਵਿਚ ਜਿੱਤ ਨਾਲ ਵੀ ਉਸ ਦਾ ਅਗਲੇ ਗੇੜ ਵਿਚ ਸਥਾਨ ਪੱਕਾ ਨਹੀਂ ਹੋ ਸਕਦਾ। ਇੱਥੇ ਤਕ ਕਿ ਗਰੁੱਪ ਸੂਚੀ ਵਿਚ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਦੀ ਵੀ ਤੀਜੇ ਗੇੜ ਵਿਚ ਸਿੱਧਾ ਪ੍ਰਵੇਸ਼ ਕਰਨ ਦੀ ਉਮੀਦ ਨਹੀਂ ਹੈ। ਹਾਲਾਂਕਿ ਅਜੇ ਵੀ ਭਾਰਤ ਦੇ 2023 ਏਸ਼ੀਅਨ ਕੱਪ ਦੇ ਤੀਜੇ ਗੇੜ ਦੇ ਕੁਆਲੀਫਾਇਰ ਲਈ ਕੁਆਲੀਫਾਈ ਕਰਨ ਦੀ ਉਮੀਦ ਕਾਇਮ ਹੈ।