Ad-Time-For-Vacation.png

ਕੀ ਭੂੰਦੜ ਨੂੰ ਸੌਂਪੀ ਜਾ ਰਹੀ ਪ੍ਰਧਾਨਗੀ ਹੀ ਬਣੀ ਹੈ ਢੀਂਡਸਾ ਦੇ ਅਸਤੀਫ਼ੇ ਦਾ ਕਾਰਨ? ਬਾਦਲਾਂ ਦੀਆ ਨੀਹਾਂ ਹਿੱਲੀਆ

ਬਰਨਾਲਾ, 30 ਸਤੰਬਰ (ਜਗਸੀਰ ਸਿੰਘ ਸੰਧੂ) : ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ੍ਰ: ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦੇ ਸਾਰੇ ਆਹੁਦਿਆਂ ਤੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਬਾਦਲ ਦਲ ਵਿੱਚ ਭੂਚਾਲ ਜਿਹਾ ਆ ਗਿਆ ਹੈ। ਭਾਵੇਂ ਮਾਝੇ ਦੇ ਅਕਾਲੀਆਂ ਸ੍ਰ: ਢੀਂਡਸਾ ਵਾਂਗੂੰ ਹੌਸਲਾ ਤਾਂ ਨਹੀਂ ਦਿਖਾ ਸਕੇ, ਪਰ ਅੱਜ ਦੀ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਪਾਰਟੀ ਵੱਡੀ-ਬੰਦੇ ਛੋਟੇ, ਅਸੀਂ ਅਕਾਲੀ ਦਲ ਨਾਲ ਹਾਂ ਸੁਖਬੀਰ ਬਾਦਲ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਅਤੇ ਹੋਰ ਕਈ ਤਰ੍ਹਾਂ ਦੇ ਦਿੱਤੇ ਸੰਕੇਤਾਂ ਨਾਲ ਬਾਦਲ ਪਰਵਾਰ ਨੂੰ ਸ਼ੀਸ਼ਾ ਜਰੂਰ ਦਿਖਾ ਦਿੱਤਾ ਹੈ ਕਿ ਹੁਣ ਸਮਾਂ ਬਦਲ ਚੁੱਕਿਆ ਹੈ। ਇਸ ਚਣੌਤੀ ਨੂੰ ਬਾਦਲ ਪਰਵਾਰ ਕਿਵੇਂ ਲੈਂਦਾ ਹੈ ਅਤੇ ਇਹਨਾਂ ਹਾਲਾਤਾਂ ਦਾ ਕਿਵੇਂ ਸਾਹਮਣਾ ਕਰਦਾ ਹੈ, ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਸ੍ਰ: ਢੀਂਡਸਾ ਵੱਲੋਂ ਲਏ ਗਏ ਸਟੈਂਡ ‘ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
ਇੱਕ ਚਰਚਾ ਅਨੁਸਾਰ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਥਾਂ ਸ੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪਣ ਦੀਆਂ ਤਿਆਰੀਆਂ ਦਾ ਸ੍ਰ: ਢੀਂਡਸਾ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ ਸੀ, ਜਿਸ ਕਾਰਨ ਉਸ ਸਮੇਂ ਪ੍ਰਧਾਨਗੀ ਬਦਲਣ ਵਾਲੀ ਗੱਲ ਰੁਕ ਗਈ ਸੀ, ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਤੇ ਪੇਸ਼ ਕੀਤੀ ਰਿਪੋਰਟ ਦੀ ਵਿਧਾਨ ਸਭਾ ਵਿੱਚ ਹੋਈ ਚਰਚਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਥਾਂ ਬਲਵਿੰਦਰ ਸਿੰਘ ਭੂੰਦੜ ਨੂੰ ਸ੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੌਂਪਣ ਦੀ ਗੱਲ ਚੱਲ ਰਹੀ ਹੈ। ਕਿਹਾ ਤਾਂ ਇਹ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਫਿਰੋਜਪੁਰ ਰੈਲੀ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਲਵਿੰਦਰ ਸਿੰਘ ਭੂੰਦੜ ਨੂੰ ਸ੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਐਲਾਨੇ ਜਾਣ ਦੀ ਪੂਰੀ ਸੰਭਾਵਨਾ ਸੀ, ਪਰ ਸ੍ਰ: ਭੂੰਦੜ ਵੱਲੋਂ ਇਸ ਰੈਲੀ ਦੌਰਾਨ ਸ੍ਰ: ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹੇ ਜਾਣ ਤੋਂ ਬਾਅਦ ਉਠੇ ਵਿਵਾਦ ਕਾਰਨ ਇਹ ਐਲਾਨ ਵਿਚੇ ਹੀ ਰੁਕ ਗਿਆ।
ਸ੍ਰ: ਬਾਦਲ ੂਨੂੰ ਬਾਦਸ਼ਾਹ ਦਰਵੇਸ਼ ਕਹਿਣ ਦੇ ਮਾਮਲੇ ‘ਤੇ ਸ੍ਰਾਂ ਭੂੰਦੜ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ‘ਤੇ ਪੇਸ ਹੋਕੇ ਤਨਖਾਹ ਲਗਵਾ ਕੇ ਭੁੱਲ ਬਖਸਾਉਣ ਤੋਂ ਬਾਅਦ ਹੁਣ ਦੁਬਾਰ ਸ੍ਰ: ਭੂੰਦੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਤਿਆਰੀ ਹੋ ਰਹੀ ਸੀ ਤਾਂ ਸ੍ਰ: ਢੀਂਡਸਾ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਇਸ ਦਾ ਵਿਰੋਧ ਕੀਤਾ ਗਿਆ ਅਤੇ ਫੇਰ ਵਾਹ ਨਾ ਚੱਲਦੀ ਦੇਖ ਸ੍ਰ: ਢੀਂਡਸਾ ਵੱਲੋਂ ਆਪਣੇ ਸਾਰੇ ਆਹੁਦਿਆਂ ਤੋਂ ਅਸਤੀਫੇ ਦੇ ਦਿੱਤਾ ਗਿਆ ਹੈ। ਇਸ ਤੋਂ ਸ੍ਰ: ਢੀਂਡਸਾ ਖੁੱਲੇ ਰੂਪ ਵਿੱਚ ਆਖ ਚੁੱਕੇ ਹਨ ਕਿ ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਛੁੱਟੀ ਹੋ ਜਾਣੀ ਚਾਹੀਦੀ ਹੈ, ਪਰ ਪਾਰਟੀ ਅੰਦਰ ਜਿਸ ਤਰਾਂ ਸ੍ਰ: ਢੀਂਡਸਾ ਦੀ ਆਵਾਜ਼ ਨੂੰ ਅਣਸੁਣਿਆਂ ਕੀਤਾ ਜਾ ਰਿਹਾ ਸੀ, ਉਹ ਵੀ ਅਸਤੀਫੇ ਦੇ ਕਾਰਨਾਂ ਵਿੱਚ ਸਾਮਲ ਹੈ। ਦੂਸਰੀ ਚਰਚਾ ਅਨੁਸਾਰ ਸੰਗਰੂਰ ਲੋਕ ਸਭਾ ਸੀਟ ਤੋਂ ਸ੍ਰ: ਢੀਂਡਸਾ ਦੇ ਵਾਰ ਵਾਰ ਹਾਰਨ ਕਰਕੇ ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸੰਗਰੂਰ ਸੀਟ ਭਾਜਪਾ ਲਈ ਛੱਡਣ ਦਾ ਮਨ ਬਣਾ ਲਿਆ ਅਤੇ ਭਾਜਪਾ ਦੇ ਸੰਗਰੂਰ ਤੋਂ ਸੰਭਾਵੀ ਉਮੀਦਵਾਰ ਹਰਜੀਤ ਸਿੰਘ ਗਰੇਵਾਲ ਨੇ ਆਪਣੀਆਂ ਸਰਗਰਮੀਆਂ ਵਿੱਢਦਿਆਂ ਆਪਣੇ ਸਮਰਥਕਾਂ ਨੂੰ ਭਾਜਪਾ ਵਿੱਚ ਜਿੰਮੇਵਾਰੀਆਂ ਸੌਂਪਣੀਆਂ ਸੁਰੂ ਕਰ ਦਿੱਤੀਆਂ ਹਨ। ਜਿਹਨਾਂ ਵਿੱਚ ਹਾਲ ਹੀ ਵਿੱਚ ਆਪਣੇ ਇੱਕ ਖਾਸਮਖਾਸ ਨੂੰ ਭਾਜਪਾ ਬਰਨਾਲਾ ਦਾ ਜ਼ਿਲ੍ਹਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਹੈ।
ਸਿਆਸੀ ਮਾਹਿਰਾਂ ਵੱਲੋਂ ਕਿਆਫੇ ਲਗਾਏ ਜਾ ਰਹੇ ਹਨ ਕਿ ਇਸ ਤਰ੍ਹਾਂ ਦੀ ਕਵਾਇਦ ਨੂੰ ਦੇਖਦਿਆਂ ਹੀ ਸ੍ਰ: ਢੀਂਡਸਾ ਨੇ ਅਸਤੀਫਾ ਦਿੱਤਾ ਹੈ। ਇਥੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖ ਪੰਥ ਅੰਦਰ ਬਾਦਲ ਪਰਵਾਰ ਦੇ ਵਧ ਰਹੇ ਵਿਰੋਧ ਅਤੇ ਬਰਗਾੜੀ ਮੋਰਚੇ ਨੂੰ ਦਿਨੋਂ ਦਿਨ ਮਿਲ ਰਹੇ ਭਰਵੇਂ ਸਮਰਥਨ ਨੂੰ ਦੇਖਦਿਆਂ ਟਕਸਾਲੀ ਅਕਾਲੀ ਆਗੂਆਂ ਵੱਲੋਂ ਸਮੇਂ ਦੀ ਨਿਜਾਕਤ ਨੂੰ ਪਛਾਣਦਿਆਂ ਸ੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਵਾਰ ਦੇ ਗਲਬੇ ਤੋਂ ਮੁਕਤ ਕਰਕੇ ਨਵੀਂ ਲੀਡਰਸ਼ਿਪ ਨੂੰ ਉਭਾਰਨ ਦੇ ਯਤਨਾਂ ਵਿੱਢਦਿਆਂ ਕੋਈ ਨਵੀਂ ਰਣਨੀਤੀ ਤਹਿਤ ਹੀ ਬਾਦਲ ਪਰਵਾਰ ਖਿਲਾਫ ਉਠੀ ਬਗਾਵਤ ਨੂੰ ਤੇਜ਼ ਕਰਨ ਲਈ ਸ੍ਰ: ਢੀਂਡਸਾ ਨੇ ਇਹ ਫੈਸਲਾ ਲਿਆ ਹੋਵੇ। ਭਾਵੇਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਚਰਚਾਵਾਂ ਹੋ ਰਹੀਆਂ ਹਨ, ਪਰ ਕਾਰਨ ਕੁਝ ਵੀ ਹੋਵੇ, ਸ੍ਰ: ਢੀਂਡਸਾ ਵੱਲੋਂ ਲਏ ਗਏ ਫੈਸਲੇ ਨਾਲ ਬਾਦਲ ਦਲ ਦੀਆਂ ਨੀਂਹਾਂ ਹਿੱਲ ਗਈਆਂ ਅਤੇ ਆਉਂਦੇ ਦਿਨਾਂ ਵਿੱਚ ਹੋਰ ਧਮਾਕੇ ਹੋਣ ਦੀਆਂ ਪੂਰੀਆਂ ਸੰਭਾਵਨਾਂਵਾਂ ਪੈਦਾ ਹੋ ਗਈਆਂ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਵਿਦੇਸ਼ ਮੰਤਰਾਲੇ ਵੱਲੋਂ ਭਾਰਤੀਆਂ ਨੂੰ ਇਰਾਨ ਤੇ ਇਜ਼ਰਾਈਲ ਨਾ ਜਾਣ ਦੀ ਸਲਾਹ

ਨਵੀਂ ਦਿੱਲੀ, ;- ਇਰਾਨ ਤੇ ਇਜ਼ਰਾਈਲ ਵਿਚਾਲੇ ਤਾਜ਼ਾ ਸਬੰਧਾਂ ਦੇ ਮੱਦੇਨਜ਼ਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਾਰੇ ਭਾਰਤੀਆਂ ਨੂੰ ਅਗਲੇ ਨੋਟਿਸ ਤੱਕ ਇਰਾਨ ਜਾਂ ਇਜ਼ਰਾਈਲ

ਕੇਂਦਰੀ ਸਿੱਖ ਅਜਾਇਬ ਘਰ ‘ਚ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੀਤੀਆਂ ਸੁਸ਼ੋਭਿਤ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ‘ਚ ਕਾਰਸੇਵਾ ਸੰਪ੍ਰਦਾ ਗੁਰੂ ਕਾ

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.