ਸ੍ਰੀਨਗਰ:- ਦੱਖਣੀ ਕਸ਼ਮੀਰ ਦੇ ਸ਼ੋਪੀਅਨ ਜ਼ਿਲੇ ਵਿਚ ਗੋਲੀਬਾਰੀ ਵਿਚ ਦੋ ਖਾੜਕੂ ਅਤੇ ਇੱਕ ਨਾਗਰਿਕ ਦੀ ਮੌਤ ਹੋ ਗਈ ਜਦੋਂ ਕਿ 123 ਪ੍ਰਦਰਸ਼ਨਕਾਰੀ ਅਤੇ ਦੋ ਫੌਜੀ ਜ਼ਖਮੀ ਹੋ ਗਏ।
ਇਕ ਪੁਲਿਸ ਅਧਿਕਾਰੀ ਨੇ ਇਹ ਪੁਸ਼ਟੀ ਕੀਤੀ ਕਿ ਜ਼ਿਲ੍ਹੇ ਦੇ ਕੁੰਡਲਨ ਪਿੰਡ ਵਿਚ ਕਈ ਘੰਟਿਆਂ ਤੱਕ ਹੋਈ ਗੋਲੀਬਾਰੀ ਵਿਚ ਦੋ ਖਾੜਕੂ ਮਾਰੇ ਗਏ ਹਨ।ਰਿਪੋਰਟਾਂ ਅਨੁਸਾਰ ਮੁਕਾਬਲੇ ਸਮੇਂ ਕਸ਼ਮੀਰੀ ਨੌਜਵਾਨਾਂ ਨੇ ਸੈਨਿਕਾਂ ਨੂੰ ਰੋਕਣ ਲਈ ਸੜਕਾਂ ਤੇ ਫੋਜ ਨਾਲ ਝੜੱਪਾਂ ਲਾਈਆਂ। ਆਮ ਨਾਗਰਿਕ ਵੀ ਆਪਣੇ ਘਰਾਂ ਤੋਂ ਬਾਹਰ ਆਏ ਅਤੇ ਲੜਾਈ ਦੌਰਾਨ ਫ਼ੌਜਾਂ ਨਾਲ ਟਕਰਾਉਂਦੇ ਰਹੇ।ਇੱਕ ਪਾਸੇ ਪੱਥਰ ਚਲਦੇ ਸਨ ਤੇ ਦੁਸਰੇ ਪਾਸੇ ਤੋਂ ਗੋਲੀਆਂ ਤੇ ਬੰਬ ਆ ਰਹੇ ਸਨ।ਕਸ਼ਮੀਰ ਵਿੱਚ ਭਾਰਤੀ ਫੌਜ ਅਤੇ ਲੋਕਾਂ ਵਿਚਕਾਰ ਹੱਥੋ ਪਾਈ ਦੀ ਨੌਬਤ ਤੱਕ ਹਾਲਾਤ ਪਹੁੰਚ ਚੁੱਕੇ ਹਨ।
Leave a Reply
You must be logged in to post a comment.