ਕਸ਼ਮੀਰ ਦੀ ਸਥਿਤੀ ਬਦਲਣ ਲਈ ਅੱਤਵਾਦੀਆਂ ਨੂੰ ਵਰਤ ਰਿਹੈ ਪਾਕਿ

ਵਾਸ਼ਿੰਗਟਨ (ਪੀਟੀਆਈ) : ਜੰਮੂ-ਕਸ਼ਮੀਰ ਦੀ ਮੌਜੂਦਾ ਸਥਿਤੀ ਬਦਲਣ ਲਈ ਪਾਕਿਸਤਾਨ ਅੱਤਵਾਦੀ ਸਮੂਹਾਂ ਦੀ ਵਰਤੋਂ ਕਰ ਰਿਹਾ ਹੈ। ਉਸ ਦੇ ਇਸ ਕਦਮ ਨੇ ਨਾ ਕੇਵਲ ਸ਼ਾਂਤੀ ਯਤਨਾਂ ਨੂੰ ਕਮਜ਼ੋਰ ਕੀਤਾ ਹੈ ਸਗੋਂ ਮਨੁੱਖੀ ਅਧਿਕਾਰਾਂ ਨੂੰ ਵੀ ਨਕਾਰਾਤਮਕ ਰੂਪ ਤੋਂ ਪ੍ਰਭਾਵਿਤ ਕੀਤਾ ਹੈ। ਇਹ ਗੱਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਸ਼ਾਸਨ ਕਾਲ ਦੌਰਾਨ ਡਿਪਲੋਮੈਟ ਰਹੀ ਐਲਿਸਾ ਅਈਅਰਸ ਨੇ ਐੱਮਪੀਜ਼ ਨੂੰ ਕਹੀ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਸਥਿਤੀ ਜਟਿਲ ਅਤੇ ਦੱੁਖਦਾਈ ਹੈ। ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਪਾਕਿਸਤਾਨ ਸਥਿਤ ਅੱਤਵਾਦੀ ਸਮੂਹਾਂ ਦੀ ਮੌਜੂਦਗੀ ਤੋਂ ਸਾਰੇ ਵਾਕਿਫ਼ ਹਨ ਜਿਸ ਕਾਰਨ ਕਸ਼ਮੀਰੀਆਂ ਅਤੇ ਭਾਰਤ ਸਰਕਾਰ ਨੂੰ ਅੱਤਵਾਦ ਦੀਆਂ ਕਠਿਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਤਵਾਦ ਨੇ ਪਿਛਲੇ ਦੋ ਦਹਾਕਿਆਂ ਵਿਚ ਸ਼ਾਂਤੀ ਲਈ ਕੀਤੇ ਗਏ ਹਰੇਕ ਯਤਨ ਨੂੰ ਨਾਕਾਮ ਕੀਤਾ ਹੈ ਅਤੇ ਖੇਤਰ ਵਿਚ ਇਕ ਅਸੁਰੱਖਿਆ ਦਾ ਮਾਹੌਲ ਪੈਦਾ ਕੀਤਾ ਹੈ। ਵੱਧਦੇ ਅੱਤਵਾਦ ਤੋਂ ਸਭ ਤੋਂ ਜ਼ਿਆਦਾ ਕਸ਼ਮੀਰੀ ਪੰਡਿਤ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਨੂੰ ਆਪਣਾ ਖੇਤਰ ਛੱਡ ਕੇ ਦੂਜੇ ਥਾਵਾਂ ‘ਤੇ ਸ਼ਰਨ ਲੈਣੀ ਪਈ। ਐਲਿਸਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਅੱਤਵਾਦ ਨਾਲ ਨਿਪਟਣ ਲਈ ਪਿਛਲੇ ਸਾਲ ਧਾਰਾ 370 ਨੂੰ ਖ਼ਤਮ ਕਰ ਕੇ ਉੱਥੇ ਭਾਰੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਸਨ ਪ੍ਰੰਤੂ ਇਸ ਸਥਿਤੀ ਵਿਚ ਬਹੁਤ ਸੁਧਾਰ ਨਹੀਂ ਹੋਇਆ ਹੈ। ਹਾਲਾਂਕਿ ਅਜਿਹਾ ਕਰਨ ਨਾਲ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ‘ਤੇ ਨਕਾਰਾਤਮਕ ਪ੍ਰਭਾਵ ਪਿਆ ਹੈ।

Be the first to comment

Leave a Reply