ਕਸ਼ਮੀਰੀ ਸੁਰਖਿਆ ਬਲਾਂ ਨੇ ਸਾਡੇ ਘਰ ਭੰਨ ਸੁਟੇ ਤੇ ਸਮਾਨ ਲੁੱਟ ਲਿਆ

ਸ੍ਰੀਨਗਰ:-ਸ਼੍ਰੀ ਨਗਰ ਦੇ ਨੇੜਲੇ ਸਹਿਰ ਦੇ ਵਾਸੀਆਂ ਨੇ ਭਾਰਤੀ ਸੁਰਖਿਆ ਬਲਾ ਤੇ ਆਮ ਲੋਕਾ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।ਔਰਤਾ ਦਾ ਕਹਿਣਾ ਹੈ ਇਹ ਕਿਹੋ ਜਿਹੇ ਸੁਰਖਿਆ ਬਲ ਹਨ ਜੋ ਬੁਰਛਾਗਰਦੀ ਕਰਦੇ ਹਨ ਅਤੇ ਸਾਡੇ ਘਰ ਭੰਨਦੇ ਹਨ ਅਤੇ ਕੀਮਤੀ ਸਮਾਨ ਲੁੱਟਦੇ ਹਨ।ਸ੍ਰੀਨਗਰ ਦੇ ਬਾਹਰਵਾਰ ਸੋਰਾ ਖੇਤਰ ਦੇ ਵਸਨੀਕਾ ਨੇ ਦੋਸ਼ ਲਾਇਆ ਕਿ ਫ਼ੌਜ ਸਮੇਤ ਪੁਲਿਸ ਨੇ ਸਾਡੇ ਘਰ ਭੰਨ ਦਿੱਤੇ, ਔਰਤਾਂ ਨਾਲ ਦੁਰਵਿਹਾਰ ਕੀਤਾ ਅਤੇ ਬਿਨਾ ਕਾਰਣ ਤੋਂ ਬਹੁਤ ਸਾਰੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਉਹਨਾ ਕਿਹਾ ਵਰਦੀ ਧਾਰੀ ਸੁਰਖਿਆਂ ਕਰਮੀ ਸਾਡੇ ਘਰ ਵਿਚ ਦਾਖ਼ਲ ਹੋ ਗਏ ਜੋ ਵੀ ਸਾਹਮਣੇ ਆਇਆ ਬੰਨ ਸੁਟਿਆ ਜਾਂਦੇ ਹੋਏ ਘਰਾਂ ਦੇ ਦਰਵਾਜੇ ਅਤੇ ਖਿੜਕੀਆਂ ਪੱਥਰ ਮਾਰ ਕੇ ਤੋੜ ਗਏ। ਉਨਾ ਕਿਹਾ ਕਿ ਸਾਡੇ ਇਲਾਕੇ ਵਿੱਚ ਤਾਂ ਫੋਰਸਾਂ ਤੇ ਕਦੇ ਵੀ ਪੱਥਰਬਾਜ਼ੀ ਨਹੀਂ ਹੋਈ,ਫਿਰ ਵੀ 90 ਦੇ ਕਰੀਬ ਨੌਜਵਾਨਾ ਨੂੰ ਚੁੱਕ ਲਿਆ ਗਿਆ।ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਭੰਨ ਤੋੜ ਦੀ ਅਜਿਹੀ ਕੋਈ ਘਟਨਾ ਨਹੀਂ ਹੋਈ ਕੁਝ ਨੌਜਵਾਨਾ ਨੂੰ ਹਿਰਾਸਤ ‘ਲਿਆ ਗਿਆ ਹੈ ਅਤੇ ਪੁ1ਛ ਗਿੱਛ ਕਰਕੇ ਛੇਤੀ ਰਿਹਾ ਕਰ ਦਿੱਤਾ ਜਾਵੇਗਾ।

Be the first to comment

Leave a Reply