ਕਸ਼ਮੀਰੀਆਂ ਦੇ ਮਨੁੱਖੀ ਅਧਿਕਾਰ

ਕਸ਼ਮੀਰ ਵਿੱਚ ਆਮ ਲੋਕਾਂ ਦੇ ਮੋਬਾਈਲ ਫੋਨ ਲਾਈਟ ਜਗਦੀ ਹੈ.. ਇੱਕ ਖਬਰ…ਭਾਰਤੀ ਫੌਜ ਨੇ 4 ਸਿਵਲੀਅਨ ਅਤੇ 2 ਮਿਲੀਟੈਂਟਾਂ ਨੂੰ ਮਾਰ ਦਿੱਤਾ ਹੈ।ਇਹ ਖਬਰਾਂ ਪਿਛਲੇ ਤੀਹ ਸਾਲਾ ਤੋਂ ਲਗਾਤਾਰ ਕਸ਼ਮੀਰੀ ਲੋਕਾਂ ਦੀ ਮਾਨਸਿਕਤਾ ਤੇ ਸੱਟ ਮਾਰਦੀਆ ਆ ਰਹੀਆਂ ਹਨ। ਭਾਰਤੀ ਫੋਜ ਵੱਲੋਂ ਗੋਲੀ ਨਾਲ ਕੀਤੇ ਜਾ ਰਹੇ ਸ਼ਾਸਨ ਵਿਰੁੱਧ ਲੋਕਾ ਵਿੱਚ ਗੁੱਸਾ ਪੈਦਾ ਕਰਦੀਆਂ ਹਨ।ਸ਼ੋਸਲ ਮੀਡੀਆ ਰਾਹੀਂ ਜਦੋਂ ਕਸਮੀਰ ਵਿੱਚ ਆਮ ਲੋਕਾ ਦੀਆਂ ਹਤਿਆਵਾਂ ਦੀਆਂ ਖਬਰਾਂ ਦੁਨੀਆਂ ਭਰ ਵਿੱਚ ਪਹੁੰਚ ਦੀਆਂ ਹਨ। ਕਸ਼ਮੀਰ ਨੂੰ ਪਿਆਰ ਕਰਨ ਵਾਲੇ ਲੋਕ ਅਸ਼ਾਂਤ ਹੋ ਜਾਂਦੇ ਹਨ। ਇਹ ਵੀ ਤੱਥ ਹਨ ਕਿ ਕਸ਼ਮੀਰ ਦੇ 7 ਮਿਲੀਅਨ ਲੋਕ ਔਸਤ ਭਾਰਤੀਆਂ ਨਾਲੋਂ ਮੋਬਾਈਲ ਫੋਨ ਦੀ ਵੱਧ ਵਰਤੋਂ ਕਰਦੇ ਹਨ।
1947 ਤੋਂ ਹੁਣ ਤਕ ਭਾਰਤੀ ਫੌਜ ਦੀ ਮੌਜੂਦਗੀ ਅਤੇ ਕਸ਼ਮੀਰ ‘ਤੇ ਨਜ਼ਰ ਰੱਖਣ ਅਤੇ ਨਵੀਂ ਪਹੁੰਚ ਨੇ ਕਸ਼ਮੀਰ ਲਈ ਇਕ ਸ਼ਾਨਦਾਰ ਹੱਲ ਦੀ ਪ੍ਰਾਪਤੀ ਵਿਚ ਕਿਸੇ ਮਹੱਤਵਪੂਰਨ ਸਫਲਤਾ ਦੀ ਉਮੀਦ ਨੂੰ ਸੁੰਗੜਾ ਦਿੱਤਾ ਹੈ।ਲੰਬੇ ਸਮੇਂ ਤਕ ਚੱਲਣ ਵਾਲੀ ਸ਼ਾਂਤੀ ਪ੍ਰਾਪਤ ਕਰਨਾ ਇੱਕ ਦੂਰ ਦਾ ਸੁਪਨਾ ਬਣ ਗਿਆ ਹੈ।ਕੰਟਰੋਲ ਰੇਖਾ ‘ਤੇ ਝੜਪਾਂ, ਵਾਦੀ ਵਿਚ ਰੋਜ਼ਾਨਾ ਨਾਗਰਿਕਾਂ ਦਾ ਕਤਲੇਆਮ, ਮਿਲੀਟੈਂਟ ਜਥੇਬੰਦੀਆਂ ਵਿੱਚ ਪੜ੍ਹੇ ਲਿਖੇ ਨੌਜਵਾਨਾ ਦਾ ਸ਼ਾਮਲ ਹੋਣਾ ਗੰਭੀਰ ਚਿੰਤਨ ਦਾ ਵਿਸ਼ਾ ਹੈ।ਅੰਤਰਰਾਸ਼ਟਰੀ ਫੋਰਮ ਵਿਚ ਭਾਰਤ ਨੇ ਹਮੇਸ਼ਾ ਫੌਜ ਦੀ ਮੌਜੂਦਗੀ ਵਿੱਚ ਅਖੌਤੀ ਜਮਹੂਰੀ ਤੌਰ ਤੇ ਚੁਣੀ ਹੋਈ ਸਰਕਾਰ ਨੂੰ ਪੇਸ਼ ਕਰਕੇ ਕਸ਼ਮੀਰ ਦੇ ਮੁੱਦੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ।
ਇਤਿਹਾਸਕ ਲਾਲ ਚੌਕ ਸ਼੍ਰੀਨਗਰ ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦੁਆਰਾ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਬਜ਼ਾਏ ਤਸੱਦਦ ਅਤੇ ਝੂਠੇੇ ਮੁਕਾਬਲਿਆਂ ਦਾ ਦੌਰ ਜਾਰੀ ਹੈ। ਕਸ਼ਮੀਰ ਵਿੱਚ ਚੁਣੀ ਹੋਈ ਸਰਕਾਰ ਇੰਨੀ ਬੇ ਬੱਸ ਹੈ ਕਿ ਉਹ ਲੋਕਾਂ ਤੇ ਹੋ ਰਹੇ ਤਸੱਦਦ ਨੂੰ ਰੋਕ ਨਹੀਂ ਸਕਦੀ ਚਾਹੇ ਉਹ ਅਬਦੱੁਲਾ ਪ੍ਰੀਵਾਰ ਦੀ ਸਰਕਾਰ ਹੋਵੇ ਹਾਂ ਮੁਫਤੀ ਪ੍ਰੀਵਾਰ ਦੀ ਹੋਰਾਂ ਪਾਰਟੀਆਂ ਨਾਲ ਗੱਠ ਜੋੜ ਦੀ ਸਰਕਾਰ ਹੋਵੇ। ਕਸ਼ਮੀਰ ਦੀ ਰਾਜ ਸਰਕਾਰ ਬਹੁਤ ਘੱਟ ਸੁਤੰਤਰ ਹੈ ਅਤੇ ਉਹ ਕੇਂਦਰ ਸਰਕਾਰ ਦੀ ਕੱਠ-ਪੁਤਲੀਂ ਵਜੋਂ ਸੇਵਾ ਕਰਦੀ ਹੈ।
ਅਸਲ ਵਿੱਚ ਲੰਮੇਂ ਸਮੇਂ ਤੋਂ ਕੱਠ ਪੁਤਲੀ ਸਰਕਾਰ ਹੁੰਦਿਆਂ ਕਸ਼ਮੀਰੀਆਂ ਦੇ ਡੁੱਲ ਰਹੇ ਖੂਨ ਦੀ ਲੰਮੀ ਕਹਾਣੀ ਹੈ। ਜੇ ਚੁਣੀ ਹੋਈ ਸਰਕਾਰ ਇੰਨੀ ਬੇਬੱਸ ਹੈ ਕਿ ਇਹ ਆਪਣੀ ਫੌਜ ਦੀ ਬੇਰਹਿਮੀ ਨਹੀਂ ਰੋਕ ਸਕਦੀ, ਜੋ ਬੇਕਸੂਰ ਮਾਸੂਮ ਹੱਤਿਆਵਾਂ ਕਰ ਰਹੀ ਹੈ,ਫਿਰ ਅਜਿਹੀ ਸਰਕਾਰ ਦਾ ਕੀ ਫਾਇਦਾ? ਮੁਹੰਮਦ ਅਕਬਰ ਲੋਨ ਜੋ ਵਿਧਾਇਕ ਹਨ,ਨੇ ਹਾਲ ਹੀ ਵਿੱਚ ਕਿਹਾ ਸੀ ਕਿ ਕਸ਼ਮੀਰ ਵਿੱਚ ਰਾਜ ਸਰਕਾਰ ਦੇ ਹੋਣ ਦੇ ਬਾਵਜੂਦ ਦਿੱਲੀ ਹਮੇਸ਼ਾ ਕਸ਼ਮੀਰੀਆਂ ਨੂੰ ਮਾਰਨ ਲਈ ਘੁੰਮ ਰਹੀ ਹੈ। ਕਸ਼ਮੀਰ ਦੇ ਲੋਕ ਇਹ ਸਮਝਣ ਵਿਚ ਅਸਫ਼ਲ ਰਹੇ ਹਨ ਕਿ ਇੱਕ ਪਾਸੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਕਸ਼ਮੀਰ ਦੇ ਲੋਕਾਂ ਨੂੰ ਗਲੇ ਲਗਾਉਣਾ ਚਾਹੁੰਦੇ ਹਨ ਅਤੇ ਕਸ਼ਮੀਰੀ ਨੌਜਵਾਨਾਂ ਨੂੰ ਲੈਪਟਾਪਾਂ ਨਾਲ ਲੈਸ ਦੇਖਣਾ ਚਹੁੰਦੇ ਹਨ ਪਰ ਦੂਸਰੇ ਪਾਸੇ ਮੋਦੀ ਭਾਰਤ ਦੇ ਮੁਖੀ ਹੋਣ ਦੇ ਬਾਵਜੂਦ ਭਾਰਤੀ ਫੌਜ ਨੂੰ ਮਨੁੱਖੀ ਅਧਿਕਾਰਾ ਪ੍ਰਤੀ ਜਾਗਰੁਕ ਨਹੀਂ ਕਰ ਸਕਦਾ ਜੋ ਹਰ ਦਿਨ ਅਤੇ ਰਾਤ ਕਸ਼ਮਰੀਆ ਦੇ ਖੋਹੇ ਜਾ ਰਹੇ ਹਨ। ਇਹ ਵੀਚਾਰ ਨੂੰ ਗੰਭੀਰਤਾ ਨਾਲ ਲੈਣ ਦੀ ਜਰੂਰਤ ਹੈ।-ਗ੍ਰੇਟਰ ਕਸ਼ਮੀਰ

Be the first to comment

Leave a Reply