ਓਨਟਾਰੀਓ ‘ਚ ਬੱਸ ਹੋਈ ਹਾਦਸੇ ਦੀ ਸ਼ਿਕਾਰ, 24 ਯਾਤਰੀ ਜ਼ਖਮੀ

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ ਦੇ ਟਾਊਨ ਪ੍ਰੈਸਕੌਟ ਨੇੜੇ ਹਾਈਵੇਅ-401 ‘ਤੇ ਇਕ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ 24 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। ਓਨਟਾਰੀਓ ਸੂਬਾਈ ਪੁਲਸ ਮੁਤਾਬਕ ਬੱਸ ‘ਚ 37 ਯਾਤਰੀ ਸਵਾਰ ਸਨ, ਜੋ ਕਿ ਚੀਨ ਦੇ ਸੈਲਾਨੀ ਸਨ। ਬੱਸ ਹਾਈਵੇਅ-401 ‘ਤੇ ਸੋਮਵਾਰ ਦੀ ਦੁਪਹਿਰ ਤਕਰੀਬਨ 2.45 ਵਜੇ ਹਾਦਸੇ ਦੀ ਸ਼ਿਕਾਰ ਹੋਈ।

PunjabKesari

ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀ ਯਾਤਰੀਆਂ ਨੂੰ ਓਟਾਵਾ ਦੇ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ। ਹਾਦਸੇ ਤੋਂ ਬਾਅਦ ਹਾਈਵੇਅ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਬੱਸ ਇਕ ਚੱਟਾਨ ਨਾਲ ਟਕਰਾ ਗਈ ਅਤੇ ਖੱਡ ‘ਚ ਡਿੱਗ ਪਈ, ਜਿਸ ਕਾਰਨ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਸ ਮੁਤਾਬਕ ਬੱਸ ਦੇ ਹਾਦਸੇ ਦੇ ਸ਼ਿਕਾਰ ਹੋਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।

Be the first to comment

Leave a Reply