ਓਨਟਾਰੀਓ ਚੋਣਾਂ ‘ਚ ਜਿੱਤੇ ਇਹ ਪੰਜਾਬੀ, ਸਰਕਾਰ ‘ਚ ਮਿਲ ਸਕਦੀ ਹੈ ਖਾਸ ਜਗ੍ਹਾ

ਕੈਨੇਡਾ— ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਡਗ ਫੋਰਡ ਦੀ ਪਾਰਟੀ ਪ੍ਰੋਗਰੈਸਿਵ ਕੰਜ਼ਰਵੇਟਿਵ (ਪੀ. ਸੀ.) ਅਤੇ ਐਂਡਰੀਆ ਹਾਰਵਥ ਦੀ ਐੱਨ. ਡੀ. ਪੀ. ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 124 ਸੀਟਾਂ ‘ਚੋਂ 76 ‘ਤੇ ਪੀ. ਸੀ. ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਐੱਨ. ਡੀ. ਪੀ. 40 ਸੀਟਾਂ ਨਾਲ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। 15 ਸਾਲਾਂ ਤੋਂ ਲਗਾਤਾਰ ਓਨਟਾਰੀਓ ‘ਤੇ ਰਾਜ ਕਰਨ ਵਾਲੀ ਲਿਬਰਲ ਪਾਰਟੀ ਨੂੰ ਸਾਲ 2018 ਦੀਆਂ ਚੋਣਾਂ ‘ਚ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲਿਬਰਲ ਪਾਰਟੀ ਸਿਰਫ 7 ਸੀਟਾਂ ‘ਤੇ ਹੀ ਜਿੱਤ ਹਾਸਲ ਕਰਨ ‘ਚ ਕਾਮਯਾਬ ਹੋ ਸਕੀ। ਲਿਬਰਲ ਪਾਰਟੀ ਅਤੇ ਓਨਟਾਰੀਓ ਦੀ ਸਾਬਕਾ ਮੁਖੀ ਕੈਥਲੀਨ ਵਿੰਨ ਪੀ. ਸੀ. ਪਾਰਟੀ ਦੇ ਉਮੀਦਵਾਰ ਤੋਂ ਬੜੀ ਮੁਸ਼ਕਿਲ ਨਾਲ ਸਿਰਫ 181 ਵੋਟਾਂ ਹੀ ਵਾਧੂ ਹਾਸਲ ਕਰ ਸਕੀ। ਡਾਨ ਵੈਲੀ ਵੈਸਟ ਸੀਟ ਤੋਂ ਵਿਨ ਕੈਥਲੀਨ ਨੂੰ 17,802 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਕੀਰੈਨ ਜੋਨ ਨੂੰ 17,621 ਵੋਟਾਂ ਦਾ ਫਤਵਾ ਪ੍ਰਾਪਤ ਹੋਇਆ।

ਓਨਟਾਰੀਓ ਸਰਕਾਰ ‘ਚ ਮਿਲ ਸਕਦੈ ਇਨ੍ਹਾਂ ਨੂੰ ‘ਸਨਮਾਨ’

PunjabKesari
ਓਨਟਾਰੀਓ ‘ਚ ਲਿਬਰਲ ਪਾਰਟੀ ਦੇ 15 ਸਾਲਾਂ ਦੇ ਰਾਜ ਨੂੰ ਜ਼ੋਰਦਾਰ ਪਟਖਣੀ ਦੇਣ ਵਾਲੀ ਡਗ ਫੋਰਡ ਦੀ ਪਾਰਟੀ ਦੇ ਹੱਥ ਹੁਣ ਸੂਬੇ ਦੀ ਕਮਾਨ ਹੋਵੇਗੀ। ਇਨ੍ਹਾਂ ਚੋਣਾਂ ‘ਚ ਪੀ. ਸੀ. ਪਾਰਟੀ ਵੱਲੋਂ ਜੇਤੂ ਰਹੇ ਪੰਜਾਬੀ ਉਮੀਦਵਾਰਾਂ ਨੂੰ ਸਰਕਾਰ ‘ਚ ਖਾਸ ਜਗ੍ਹਾ ਦਿੱਤੀ ਜਾ ਸਕਦੀ ਹੈ। ਬਰੈਂਪਟਨ ਵੈਸਟ (012) ਤੋਂ ਪੀ. ਸੀ. ਪਾਰਟੀ ਦੇ ਅਮਰਜੋਤ ਸੰਧੂ ਜਿੱਤੇ ਹਨ। ਉੱਥੇ ਹੀ ਬਰੈਂਪਟਨ ਸਾਊਥ (011) ਤੋਂ ਪ੍ਰਭਮੀਤ ਸਿੰਘ ਸਰਕਾਰੀਆ ਨੇ ਜਿੱਤ ਹਾਸਲ ਕੀਤੀ ਹੈ।
ਅਮਰਜੋਤ ਸੰਧੂ ਨੇ 490 ਵੋਟਾਂ ਨਾਲ ਐੱਨ. ਡੀ. ਪੀ. ਦੇ ਜਗਰੂਪ ਸਿੰਘ ਨੂੰ ਹਰਾਇਆ ਹੈ। ਬਰੈਂਪਟਨ ਸਾਊਥ (011) ਤੋਂ ਪ੍ਰਭਮੀਤ ਸਿੰਘ ਸਰਕਾਰੀਆ ਨੇ 2,733 ਵੋਟਾਂ ਦੇ ਫਰਕ ਨਾਲ ਐੱਨ. ਡੀ. ਪੀ. ਦੇ ਪਰਮਜੀਤ ਗਿੱਲ ਨੂੰ ਮਾਤ ਦਿੱਤੀ ਹੈ। ਮਿਲਟਨ ਤੋਂ ਪਰਮ ਗਿੱਲ ਨੇ 5,177 ਵੋਟਾਂ ਦੇ ਵੱਡੇ ਫਰਕ ਨਾਲ ਲਿਬਰਲ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਹੈ। ਮਿਸੀਸਾਗਾ-ਸਟਰੀਟਸਵਿਲੇ ਤੋਂ ਨੀਨਾ ਤਾਂਗੜੀ ਨੇ ਆਪਣੇ ਵਿਰੋਧੀ ਐੱਨ. ਡੀ. ਪੀ. ਦੇ ਉਮੀਦਵਾਰ ਤੋਂ 8,486 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ।

ਓਨਟਾਰੀਓ ਚੋਣਾਂ ‘ਚ ਇਹ ਪੰਜਾਬੀ ਵੀ ਜਿੱਤੇ—

PunjabKesari
— ਐੱਨ. ਡੀ. ਪੀ. ਵੱਲੋਂ ਬਰੈਂਪਟਨ ਈਸਟ ਤੋਂ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ 4,975 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਖਾਤੇ 17,606 ਵੋਟਾਂ ਪਈਆਂ।
— ਬਰੈਂਪਟਨ ਸੈਂਟਰ ਤੋਂ ਸਾਰਾ ਸਿੰਘ (ਐੱਨ. ਡੀ. ਪੀ.) ਨੇ ਹਰਜੀਤ ਜਸਵਾਲ ਨੂੰ 89 ਵੋਟਾਂ ਦੇ ਫਰਕ ਨਾਲ ਹਰਾਇਆ। ਸਾਰਾ ਸਿੰਘ ਦੀ ਝੋਲੀ 12,892 ਵੋਟਾਂ ਪਈਆਂ।

Be the first to comment

Leave a Reply