ਓਂਟਾਰੀਓ ‘ਚ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਪਾਇਲਟ ਦੀ ਮੌਤ

ਇੰਸਪੈਕਟਰ ਲੈਸਲੀ ਵੈਲਰ ਨੇ ਦੱਸਿਆ ਕਿ ਇਹ ਜਹਾਜ਼ ਇਕ ਖੁੱਲ੍ਹੇ ਇਲਾਕੇ ‘ਚ ਡਿੱਗਿਆ ਪਰ ਜੇਕਰ ਇਹ ਕਿਸੇ ਇਮਾਰਤ ਜਾਂ ਸੜਕ ‘ਤੇ ਡਿੱਗਦਾ ਤਾਂ ਨੁਕਸਾਨ ਵਧੇਰੇ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਹੋਰ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪਾਇਲਟ ਦਾ ਨਾਂ ਅਤੇ ਉਸ ਦੀ ਉਮਰ ਬਾਰੇ ਕੁੱਝ ਨਹੀਂ ਦੱਸਿਆ ਗਿਆ। ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਜਾਂਚ ਕਰਨ ਲਈ ਆਪਣੀ ਟੀਮ ਭੇਜੀ ਹੋਈ ਹੈ ਅਤੇ ਉਹ ਜਾਂਚ ਕਰ ਰਹੇ ਹਨ।

Be the first to comment

Leave a Reply