ਓਂਟਾਰੀਓ ‘ਚ ਕੋਰੋਨਾ ਨਾਲ 19 ਸਾਲ ਤੋਂ ਘੱਟ ਉਮਰ ਦੇ ਇਕ ਵਿਅਕਤੀ ਦੀ ਵੀ ਮੌਤ

ਓਂਟਾਰੀਓ ਦੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ ਕਿ ਨਵੇਂ ਕੋਰੋਨਾ ਵਾਇਰਸ ਮਾਮਲਿਆਂ ਵਿਚੋਂ 177 ਮਾਮਲੇ ਵਿੰਡਸਰ-ਐਸੈਕਸ ਖੇਤਰ ਦੇ ਹਨ, ਜਿੱਥੇ ਪ੍ਰੁਵਾਸੀ ਮਜ਼ਦੂਰਾਂ ਦੀ ਆਬਾਦੀ ਹੈ। 80 ਨਵੇਂ ਮਾਮਲੇ ਸੂਬੇ ਦੇ ਹੋਰ ਇਲਾਕਿਆਂ ਵਿਚੋਂ ਹਨ, ਜਿਨ੍ਹਾਂ ਵਿਚ 40 ਪੀਲ ਖੇਤਰ ਦੇ ਹਨ। ਇਸ ਦੇ ਨਾਲ ਹੀ ਓਂਟਾਰੀਓ ਨੇ ਕੋਵਿਡ-19 ਨਾਲ ਸੰਬੰਧਤ 7 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਸੂਬੇ ਵਿਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 2,665 ਹੋ ਗਈ ਹੈ।

19 ਸਾਲ ਤੋਂ ਘੱਟ ਉਮਰ ਦੇ ਇਕ ਵਿਅਕਤੀ ਦੀ ਵੀ ਮੌਤ-
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਕੋਵਿਡ-19 ਦੇ ਮਾਮਲਿਆਂ ਦੀ ਕੁੱਲ ਗਿਣਤੀ 34,911 ਹੈ, ਜਦੋਂ ਕਿ ਓਂਟਾਰੀਓ ਵਿਚ ਮਹਾਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 30,196 ਲੋਕ ਠੀਕ ਹੋਏ ਹਨ। ਸੂਬੇ ਵਿਚ ਹੁਣ ਤੱਕ ਕੋਵਿਡ-19 ਕਾਰਨ ਮਰਨ ਵਾਲੇ 2,665 ਵਿਅਕਤੀਆਂ ਵਿਚੋਂ 11 ਦੀ ਉਮਰ 20 ਅਤੇ 39 ਸਾਲ ਦੇ ਵਿਚਕਾਰ ਸੀ, 104 ਦੀ ਉਮਰ 50 ਅਤੇ 59 ਦੇ ਵਿਚਕਾਰ ਸੀ ਅਤੇ 710 ਦੀ ਉਮਰ 60 ਅਤੇ 79 ਸਾਲ ਵਿਚਕਾਰ ਸੀ। ਉੱਥੇ ਹੀ, 19 ਸਾਲ ਤੋਂ ਘੱਟ ਉਮਰ ਦੇ ਇਕ ਵਿਅਕਤੀ ਦੀ ਵੀ ਮੌਤ ਹੋ ਗਈ ਹੈ।

Be the first to comment

Leave a Reply