ਐੱਲਏਸੀ ‘ਤੇ ਹੋਰ ਸੈਨਿਕ ਤਾਇਨਾਤ ਨਹੀਂ ਕਰਨਗੇ ਭਾਰਤ ਤੇ ਚੀਨ

ਨਵੀਂ ਦਿੱਲੀ : ਪੂਰਬੀ ਲੱਦਾਖ ਸਥਿਤ ਅਸਲ ਕੰਟਰੋਲ ਲਾਈਨ (ਐੱਲਏਸੀ) ‘ਤੇ ਬਣੇ ਫ਼ੌਜੀ ਤਣਾਅ ਨੂੰ ਖ਼ਤਮ ਕਰਨ ਵਿਚ ਜੁਟੇ ਭਾਰਤ ਤੇ ਚੀਨ ਦਰਮਿਆਨ ਇਸ ਗੱਲ ‘ਤੇ ਸਹਿਮਤੀ ਬਣੀ ਹੈ ਕਿ ਹੁਣ ਉਹ ਸਰਹੱਦ ‘ਤੇ ਹੋਰ ਸੈਨਿਕਾਂ ਦੀ ਤਾਇਨਾਤੀ ਨਹੀਂ ਕਰਨਗੇ। ਇਹ ਸਹਿਮਤੀ ਸੋਮਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਤਕਰੀਬਨ 14 ਘੰਟੇ ਤਕ ਚੱਲੀ ਕਮਾਂਡਰ ਪੱਧਰ ਦੀ ਗੱਲਬਾਤ ‘ਚ ਬਣੀ। 10 ਸਤੰਬਰ ਨੂੰ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮਾਸਕੋ ਵਿਚ ਹੋਈ ਗੱਲਬਾਤ ‘ਚ ਪੰਜ ਮੁੱਦਿਆਂ ‘ਤੇ ਬਣੀ ਸਹਿਮਤੀ ਪਿੱਛੋਂ ਇਹ ਪਹਿਲੀ ਸੈਨਿਕ ਗੱਲਬਾਤ ਸੀ। ਦੋਵਾਂ ਧਿਰਾਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ ਜੋ ਇਸ ਗੱਲ ਦੀ ਸੂਚਕ ਹੈ ਕਿ ਮਾਹੌਲ ਵਿਚ ਕੁਝ ਸੁਧਾਰ ਹੋਇਆ ਹੈ। ਹਾਲਾਂਕਿ ਇਸ ਨਾਲ ਸਮੁੱਚੇ ਪੂਰਬੀ ਲੱਦਾਖ ਵਿਚ ਫ਼ੌਜੀ ਤਣਾਅ ਘੱਟ ਕਰਨ ‘ਚ ਮਦਦ ਮਿਲੇਗੀ, ਇਹ ਕਹਿਣਾ ਜਲਦਬਾਜ਼ੀ ਹੋਵੇਗੀ।

Be the first to comment

Leave a Reply