ਐੱਨ ਆਰ ਆਈ ਦੀ ਬਜ਼ੁਰਗ ਮਾਂ ਨੂੰ ਨੌਕਰਾਣੀ ਨੇ ਨਸ਼ੇ ਦੀ ਆਦੀ ਬਣਾ ਕੇ 86 ਲੱਖ ਰੁਪਏ ਹੜੱਪੇ

ਜੀਰਾ, – ਵਿਦੇਸ਼ ਵੱਸਦੇ ਇੱਕ ਪੰਜਾਬੀ (ਐੱਨ ਆਰ ਆਈ) ਦੀ 81 ਸਾਲਾ ਬਜ਼ੁਰਗ ਮਾਂ ਨੂੰ ਨੌਕਰਰਾਣੀ ਵੱਲੋਂ ਨਸ਼ੇ ਦਾ ਆਦੀ ਬਣਾ ਕੇ ਵਿਆਜ ‘ਤੇ ਪੈਸੇ ਚੜ੍ਹਾਉਣ ਦੇ ਨਾਂਅ ‘ਤੇ ਧੋਖੇ ਨਾਲ 86 ਲੱਖ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਪੈਸੇ ਮੰਗਣ ‘ਤੇ ਦੋਸ਼ੀ ਨੌਕਰਾਣੀ ਨੇ ਆਪਣੇ ਸਾਥੀਆਂ ਦੇ ਨਾਲ ਬਜ਼ੁਰਗ ਮਹਿਲਾ ਤੇ ਉਸ ਦੀ ਐਨ ਆਰ ਆਈ ਬੇਟੀ ਉੱਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਇਸ ਸੰਬੰਧ ਵਿੱਚ ਦੋਸ਼ ਲਾਇਆ ਗਿਆ ਹੈ ਕਿ ਹਮਲੇ ਦੌਰਾਨ ਹਮਲਾਵਰ ਉਸ ਘਰ ਵਿੱਚ ਰੱਖੇ 20 ਤੋਲੇ ਦੇ ਸੋਨੇ ਦੇ ਗਹਿਣੇ ਤੇ ਸਵਿਫਟ ਡਿਜ਼ਾਈਰ ਕਾਰ ਵੀ ਆਪਣੇ ਨਾਲ ਲੈ ਗਏ। ਪੁਲਸ ਨੇ ਬਜ਼ੁਰਗ ਮਹਿਲਾ ਦੀ ਸ਼ਿਕਾਇਤ ‘ਤੇ ਚਾਰ ਨਾਮਜ਼ਦ ਅਤੇ ਪੰਜ ਅਣਪਛਾਤਿਆਂ ਉੱਤੇ ਕੇਸ ਦਰਜ ਕੀਤਾ ਹੈ। ਪੀੜਤ ਐਨ ਆਰ ਆਈ ਰੀਮਾ ਨੇ ਦੱਸਿਆ ਕਿ ਉਹ ਜਰਮਨੀ ਵਿੱਚ ਰਹਿੰਦੀ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਜੀਰਾ ਸ਼ਹਿਰ ਦੀ ਅਵਾਨ ਰੋਡ ‘ਤੇ ਰਹਿੰਦੀ ਹੈ। ਉਸ ਦੀ ਦੇਖਭਾਲ ਕਰੀਬ ਛੇ ਸਾਲਾਂ ਤੋਂ ਬਲਜੀਤ ਕੌਰ ਕਰ ਰਹੀ ਸੀ ਤੇ ਉਸ ਨੂੰ ਉਹ ਛੇ ਹਜ਼ਾਰ ਰੁਪਏ ਮਹੀਨਾ ਤਨਖਾਹ ਦਿੰਦੀ ਸੀ, ਜਿਸ ਦੇ ਨਾਲਕ ਰਹਿਣ ਲਈ ਕੋਠੀ ਦਾ ਉਪਰਲਾ ਹਿੱਸਾ ਵੀ ਉਸ ਨੂੰ ਦਿੱਤਾ ਹੋਇਆ ਸੀ, ਪ੍ਰੰਤੂ ਪਿਛਲੇ ਕੁਝ ਮਹੀਨਿਆਂ ਵਿੱਚ ਬਲਜੀਤ ਕੌਰ ਤੇ ਉਸ ਦੇ ਪਤੀ ਬਲਜਿੰਦਰ ਸਿੰਘ ਨੇ ਉਸ ਦੀ ਮਾਂ ਨੂੰ ਡਰੱਗਸ ਦਾ ਆਦੀ ਬਣਾ ਦਿੱਤਾ। ਇਸ ਦਾ ਫਾਇਦਾ ਉਠਾ ਕੇ ਉਕਤ ਦੋਵਾਂ ਨੇ ਉਸ ਦੀ ਮਾਂ ਨੂੰ ਬੈਂਕ ਵਿੱਚ ਜਮ੍ਹਾ ਪੈਸੇ ਆਪਣੇ ਰਿਸ਼ਤੇਦਾਰਾਂ ਨੂੰ ਵਿਆਜ ‘ਤੇ ਦਿਵਾ ਦਿੱਤੇ। ਉਸ ਦੇ ਲਈ ਨਸ਼ੇ ਦੀ ਹਾਲਤ ਵਿੱਚ ਮਾਂ ਤੋਂ ਚੈਕ ‘ਤੇ ਹਸਤਾਖਰ ਕਰਵਾ ਲੈਂਦੇ ਸਨ। ਰੀਮਾ ਨੇ ਦੱਸਿਆ ਕਿ ਉਹ ਪੈਸੇ ਉਨ੍ਹਾਂ ਦੇ ਪਿਤਾ ਦੇ ਅਤੇ ਜੱਦੀ ਜ਼ਮੀਨ ਨੂੰ ਵੇਚ ਕੇ ਇਕੱਠੇ ਹੋਏ ਸਨ।

Be the first to comment

Leave a Reply