ਐਬਟਸਫੋਰਡ ਵਿੱਚ ਸਾਲਾਨਾ ਮਹਾਨ ਨਗਰ ਕੀਰਤਨ 2 ਸਤੰਬਰ ਨੂੰ

ਸਮੁੱਚੀਆਂ ਸੰਗਤਾਂ ਨੂੰ ਸੂਚਿਤ ਕਰਦਿਆਂ ਸਾਨੂੰ ਮਾਨ ਮਹਿਸੂਸ ਹੋ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ, ਐਬਟਸਫੋਰਡ, ਬੀ.ਸੀ, ਵਿਖੇ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 414 ਸਾਲਾ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ 2 ਸਤੰਬਰ, 2018 ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਤੋਂ 3:30 ਵਜੇ ਤੱਕ ਆਯੋਜਿਤ ਕੀਤਾ ਗਿਆ ਹੈ।ਇਸੇ ਦਿਨ ਕਲਗੀਧਰ ਪਾਰਕ ਵਿਖੇ 12 ਤੋਂ 5 ਵਜੇ ਤੱਕ ਵਿਸ਼ੇਸ਼ ਦੀਵਾਨ ਸੱਜਣਗੇ ਜਿਸ ਵਿੱਚ ਕੀਰਤਨ, ਕਥਾ, ਢਾਢੀ ਵਾਰਾਂ ਦੇ ਨਾਲ-ਨਾਲ ਧਾਰਮਿਕ ਅਤੇ ਰਾਜਨੀਤਕ ਆਗੂਆਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ।ਨਗਰ ਕੀਰਤਨ ਸਮਾਗਮਾਂ ਵਿੱਚ ਗਿਆਨੀ ਅਨੂਪ ਸਿੰਘ ਜੀ, ਗਿਆਨੀ ਪਿੰਦਰਪਾਲ ਸਿੰਘ ਜੀ, ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ (ਸਾਬਕਾ ਹੈ੍ਨਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ), ਬੀਬੀ ਸਿਮਰਨਜੀਤ ਕੌਰ (ਸਪੁੱਤਰੀ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫਾਨ) ਅਤੇ ਹੋਰ ਪੰਥ ਪ੍ਰਸਿੱਧ ਪ੍ਰਚਾਰਕ ਜਥੇ ਪਹੁੰਚ ਰਹੇ ਹਨ। ਇਸ ਖਾਲਸਾਈ ਦਿਹਾੜੇ ‘ਤੇ ਸਾਰੀਆਂ ਧਾਰਮਿਕ ਅਤੇ ਸਮਾਜ-ਸੇਵੀ ਸੰਸਥਾਵਾਂ, ਵਿਦਿਆਕ ਅਦਾਰੇ ਅਤੇ ਸਮੁੱਚੇ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਹੁੰਮ-ਹੁੰਮਾ ਕੇ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ।ਵਾਹਨਾਂ ਦੀ ਪਾਰਕਿੰਗ ਜਾਂ ਹੋਰ ਜਾਣਕਾਰੀ ਲਈ ਸਾਡਾ ਫੇਸਬੁੱਕ ਪੇਜ ਘੁਰਦਾੳਰੳ ਖੳਲਗਦਿਹੳਰ ਧੳਰਬੳਰ ‘ਤੇ ਜਾਉ ਜਾਂ ਸਾਡੇ ਨਾਲ ਸੰਪਰਕ ਕਰੋ

Be the first to comment

Leave a Reply