ਏਲੀਅਨਾਂ ਨਾਲ ਘਿਰੀ ਹੋਈ ਹੈ ਧਰਤੀ, ਵਿਗਿਆਨੀਆਂ ਦਾ ਖ਼ੁਲਾਸਾ

ਬੋਸਟਨ : ਪੁਲਾੜ ਨੂੰ ਲੈ ਕੇ ਅਕਸਰ ਵਿਗਿਆਨੀਆਂ ਵਲੋਂ ਨਵੇਂ ਤੋਂ ਨਵੇਂ ਖ਼ੁਲਾਸੇ ਕੀਤੇ ਜਾਂਦੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਖ਼ੁਲਾਸੇ ਹੈਰਾਨ ਕਰਨ ਵਾਲੇ ਹੁੰਦੇ ਹਨ। ਪੁਲਾੜ ਵਿਗਿਆਨੀਆਂ ਅਨੁਸਾਰ ਅਸੀਂ ਏਲੀਅਨਾਂ ਨਾਲ ਚਾਰੇ ਪਾਸੇ ਤੋਂ ਘਿਰੇ ਹੋਏ ਹਾਂ। ਇਹ ਗੱਲ ਇਕ ਨਵੀਂ ਖੋਜ ਵਿਚ ਸਾਹਮਣੇ ਆਈ ਹੈ ਕਿ ਸਾਡੇ ਸੌਰਮੰਡਲ ਤੋਂ ਬਾਹਰ ਹਰੇਕ ਤੀਜਾ ਗ੍ਰਹਿ ਧਰਤੀ ਤੋਂ 2 ਤੋਂ 4 ਗੁਣਾ ਜ਼ਿਆਦਾ ਵੱਡਾ ਹੈ ਤੇ ਇੱਥੇ ਕਾਫੀ ਮਾਤਰਾ ਚ ਪਾਣੀ ਵੀ ਮੌਜੂਦ ਹੈ।
ਇਥੇ ਹੀ ਬਸ ਨਹੀਂ, ਵਿਗਿਆਨੀਆਂ ਨੇ ਇਨ੍ਹਾਂ ਗ੍ਰਹਿਆਂ ‘ਤੇ ਏਲੀਅਨਾਂ ਦੀ ਮੌਜੂਦਗੀ ਦਾ ਵੀ ਖਦਸ਼ਾ ਪ੍ਰਗਟਾਇਆ ਹੈ। ਨਵੇਂ ਗ੍ਰਹਿਆਂ ਦੀ ਖੋਜ ਵਿਚ ਲੱਗੇ ਕੈਪਲਰ ਸਪੇਸ ਟੈਲੀਸਕੋਪ ਅਤੇ ਗਾਇਆ ਮਿਸ਼ਨ ਨੇ ਸੰਕੇਤ ਦਿਤੇ ਹਨ ਕਿ ਹੁਣ ਤਕ ਲੱਭੇ ਗਏ ਗ੍ਰਹਿਆਂ ਤੇ 50 ਫੀਸਦ ਤਕ ਪਾਣੀ ਦੀ ਮੌਜੂਦਗੀ ਹੈ। ਇਹ ਧਰਤੀ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਹੈ ਕਿਉਂਕਿ ਧਰਤੀ ਤੇ 0.02 ਫੀਸਦ ਪਾਣੀ ਹੀ ਮੌਜੂਦ ਹੈ।
ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਲੀ ਝੇਂਗ ਮੁਤਾਬਕ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਗ੍ਰਹਾਂ ਤੇ ਇੰਨੀ ਜ਼ਿਆਦਾ ਮਾਤਰਾ ਵਿਚ ਪਾਣੀ ਮੌਜੂਦ ਹੈ। ਝੇਂਗ ਹੁਣ ਤਕ ਸੌਰਮੰਡਲ ਤੋਂ ਬਾਹਰ ਲਗਭਗ 4 ਹਜ਼ਾਰ ਗ੍ਰਹਿਆਂ ਨੂੰ ਲੱਭ ਚੁੱਕੇ ਹਨ। ਇਹ ਸਾਰੇ ਗ੍ਰਹਿ ਧਰਤੀ ਤੋਂ ਡੇਢ ਤੋਂ 2 ਗੁਣਾ ਵੱਡੇ ਹਨ। ਵਿਚਾਰ ਮਗਰੋਂ ਵਿਗਿਆਨੀਆਂ ਨੇ ਇਕ ਅਦਰੂਨੀ ਢਾਂਚਾ ਤਿਆਰ ਕੀਤਾ ਹੈ ਜੋ ਕਿ ਇਸ ਸਬੰਧ ਨੂੰ ਸਮਝਣ ਵਿਚ ਮਦਦ ਕਰੇਗਾ।
ਇਸ ਮਾਡਲ ਤੋਂ ਸੰਕੇਤ ਮਿਲਦੇ ਹਨ ਕਿ ਧਰਤੀ ਤੋਂ ਡੇਢ ਗੁਣਾ ਜ਼ਿਆਦਾ ਦਾਇਰੇ ਵਾਲੇ ਇਹ ਗ੍ਰਹਿ ਚਟਾਨਾਂ ਵਾਲੇ ਹਨ। ਆਮ ਤੌਰ ‘ਤੇ ਇਹ ਧਰਤੀ ਦੇ ਤਰਲਮਾਨ ਤੋਂ ਪੰਜ ਗੁਣਾ ਜ਼ਿਆਦਾ ਹਨ। ਸੌਰਮੰਡਲ ਦੇ ਬਾਹਰ ਦੇ 35 ਫੀਸਦ ਗ੍ਰਹਿ ਧਰਤੀ ਤੋਂ ਵੱਡੇ ਹਨ। ਇਨ੍ਹਾਂ ਗ੍ਰਹਿਆਂ ਦਾ ਨਿਰਮਾਣ ਵੀ ਉਸੇ ਤਰ੍ਹਾਂ ਹੋਇਆ ਸੀ ਜਿਸ ਤਰ੍ਹਾਂ ਸਾਡੇ ਸੌਰ ਮੰਡਲ ਦੇ ਗ੍ਰਹਿ ਬ੍ਰਹਸਪਤੀ, ਸ਼ਨੀ ਅਤੇ ਯੂਰੇਨਸ ਬਣੇ ਹੋਣ ਦੀ ਗੱਲ ਆਖੀ ਜਾਂਦੀ ਹੈ।
ਸਾਲ 1992 ਵਿਚ ਸੌਰਮੰਡਲ ਦੇ ਬਾਹਰ ਹੋਰਨਾਂ ਗ੍ਰਹਿਆਂ ਦੀ ਭਾਲ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਕਈ ਗ੍ਰਹਿਆਂ ਦੀ ਖੋਜ ਹੋਈ। ਡਾਕਟਰ ਝੇਂਗ ਮੁਤਾਬਕ ਗ੍ਰਹਿਆਂ ‘ਤੇ ਮੌਜੂਦ ਇਹ ਪਾਣੀ ਧਰਤੀ ਵਾਲੇ ਵਰਗਾ ਪਾਣੀ ਵਰਗਾ ਨਹੀਂ ਹੈ। ਇਸ ਦੀ ਸਤ੍ਹਾ ਦਾ ਤਾਪਮਾਨ 200 ਤੋਂ 500 ਡਿਗਰੀ ਸੈਲਸੀਅਸ ਵਿਚਾਲੇ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਭਾਵਨਾਵਾਂ ਹਨ ਕਿ ਜ਼ਿਆਦਾ ਡੂੰਘਾਈ ਤਕ ਜਾਣ ‘ਤੇ ਇਹ ਪਾਣੀ ਉੱਚ ਦਬਾਅ ਵਾਲੀ ਬਰਫ਼ ਵਿਚ ਬਦਲ ਜਾਂਦਾ ਹੈ।

Be the first to comment

Leave a Reply