ਉਘੇ ਸਮਾਜ ਸੇਵਕ ਤੇ ਸ੍ਰੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਘੁੰਮਣਾਂ ਦੇ ਪ੍ਰਧਾਨ ਪਾਲ ਸਿੰਘ ਮੇਹਲੀਆਣਾ ਦਾ ਵੈਨਕੂਵਰ ‘ਚ ਸਨਮਾਨ

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ‘ਚ ਪ੍ਰਮੋਟਰ ਬਲਵੀਰ ਸਿੰਘ ਬੈਂਸ ਦੀ ਅਗਵਾਈ ‘ਚ ਕੀਤਾ ਗਿਆ ਸਨਮਾਨ
ਵੈਨਕੂਵਰ 28 ਅਗਸਤ (ਹਰਨੇਕ ਸਿੰਘ ਵਿਰਦੀ)-ਪਿੰਡ ਘੁੰਮਣਾਂ ਮਾਣਕਾਂ ‘ਚ ਹਰ ਸਾਲ ਲੱਖਾਂ ਰੁਪਏ ਵਾਲੇ ਬਜਟ ਨਾਲ ਕਰਵਾਏ ਜਾਦੇ ਕਬੱਡੀ ਕੱਪ ਦੇ ਮੁੱਖ ਕਰਤਾ ਧਰਤਾ ਅਤੇ ਸ੍ਰੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਘੁੰਮਣਾਂ ਦੇ ਚੇਅਰਮੈਨ ਪ੍ਰਮੋਟਰ ਸ: ਬਲਵੀਰ ਸਿੰਘ ਬੈਂਸ ਦੇ ਸੱਦੇ ‘ਤੇ ਕੈਨੇਡਾ ਪੁੱਜੇ ਉਘੇ ਸਮਾਜ ਸੇਵਕ ਤੇ ਸ੍ਰੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਸ: ਪਾਲ ਸਿੰਘ ਮੇਹਲੀਆਣਾ ਦਾ ਜਿੱਥੇ ਭਰਵਾਂ ਸਵਾਗਤ ਕੀਤਾ ਗਿਆ, ਉਥੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ‘ਚ ਵਿਸ਼ੇਸ਼ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ: ਬਲਵੀਰ ਸਿੰਘ ਬੈਂਸ ਨੇ ਕਿਹਾ ਕਿ ਜਦੋਂ ਕੋਈ ਵੀ ਸ਼ਖਸ਼ੀਅਤ ਸਾਡੀ ਜਨਮ ਭੂਮੀ ਪੰਜਾਬ ਤੋਂ ਇਥੇ ਆਉਂਦੀ ਹੈ ਤੇ ਉਸਨੂੰ ਸ਼ਖਸ਼ੀਅਤ ਨੂੰ ਮਿਲ ਕੇ ਜਿੱਥੇ ਸਾਡੀ ਰੂਹ ਖੁਸ਼ ਹੋ ਜਾਂਦੀ ਹੈ, ਉਥੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਮਿਲ ਜਾਂਦੀ ਹੈ। ਉਨ•ਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਸੀਂ ਹਰ ਸਾਲ ਪਿੰਡ ਘੁੰਮਣਾਂ ‘ਚ ਕਬੱਡੀ ਦਾ ਮਹਾਂਕੁੰਭ ਕਰਵਾਉਂਦੇ ਹਾਂ ਜਿਸ ਲਈ ਪਾਲ ਸਿੰਘ ਮੇਹਲੀਆਣਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਤੇ ਉਹ ਦਿਨ ਰਾਤ ਇੱਕ ਕਰਕੇ ਇਸ ਟੂਰਨਾਮੈਂਟ ਨੂੰ ਸਫ਼ਲ ਬਣਾਉਂਦੇ ਹਨ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਸ੍ਰੀ ਬਿੱਲ ਬਸਰਾ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਲੀਹਲ, ਜਨਰਲ ਸੈਕਟਰੀ ਹਰਮੇਸ਼ ਸੁਆਣ, ਸਮਾਜ ਸੇਵਕ ਪਰਮਜੀਤ ਲਾਖਾ, ਜੀ.ਵੀ. ਗੱਡੂ, ਵਿਜੈ ਗੁਣਾਚੌਰ, ਰੂਪ ਲਾਲ, ਰਤਨ ਪਾਲ ਐਸਰੋ, ਨੀਤੂ ਗਾਟ ਇਟਲੀ, ਹਰਬੰਸ ਬੈਂਸ, ਰੂਪ ਲਾਲ ਗੱਡੂ ਆਦਿ ਸ਼ਖਸ਼ੀਅਤਾਂ ਹਾਜ਼ਰ ਸਨ।
ਸਬੰਧਿਤ ਫੋਟੋ: 28ਨਿਊਜ਼01
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ‘ਚ ਪਾਲ ਸਿੰਘ ਮੇਹਲੀਆਣਾ ਦਾ ਸਨਮਾਨ ਕਰਦੇ ਹੋਏ ਗੁਰਦੁਆਰਾ ਦੇ ਪ੍ਰਧਾਨ ਬਿੱਲ ਬਸਰਾ, ਪ੍ਰਮੋਟਰ ਬਲਵੀਰ ਸਿੰਘ ਬੈਂਸ ਤੇ ਨਾਲ ਹੋਰ ਸ਼ਖਸ਼ੀਅਤਾਂ।

Be the first to comment

Leave a Reply