ਈਰਾਨ ’ਚ ਜਹਾਜ਼ ’ਤੇ ਮਿਸਾਇਲ ਹਮਲੇ ਦੀ ਵਿਡੀਓ ਬਣਾਉਣ ਵਾਲਾ ਗ੍ਰਿਫ਼ਤਾਰ

ਯੂਕਰੇਨ ਦੇ ਯਾਤਰੀ ਹਵਾਈ ਜਹਾਜ਼ ਉੱਤੇ ਹਮਲੇ ਨੂੰ ਲੈ ਕੇ ਇੱਕ ਨਵੀਂ ਵਿਡੀਓ ਸਾਹਮਣੇ ਆਈ ਹੈ। ਇਸ ਵਿੱਚ ਵਿਖਾਈ ਦੇ ਰਿਹਾ ਹੈ ਕਿ ਈਰਾਨ ਦੀਆਂ ਦੋ ਮਿਸਾਇਲਾਂ ਨੇ ਹਵਾਈ ਜਹਾਜ਼ ਦੇ ਆਕਾਸ਼ ’ਚ ਹੀ ਟੋਟੇ–ਟੋਟੇ ਕਰ ਦਿੱਤੇ। ਇੱਥੇ ਵਰਨਣਯੋਗ ਹੈ ਕਿ ਇਸ ਘਟਨਾ ’ਚ ਹਵਾਈ ਜਹਾਜ਼ ਵਿੱਚ ਸਵਾਰ ਸਾਰੇ 176 ਵਿਅਕਤੀਆਂ ਦੀ ਮੌਤ ਹੋ ਗਈ ਸੀ। ਮੀਡੀਆ ਰਿਪੋਰਟ ਮੁਤਾਬਕ ਧੁੰਦਲਾ ਜਿਹਾ ਵਿਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ 30 ਸੈਕੰਡਾਂ ਅੰਦਰ ਈਰਾਨ ਨੇ ਦੋ ਮਿਸਾਇਲਾਂ ਦਾਗੀਆਂ। ਇਹ ਵਿਡੀਓ ਇੱਕ ਪਿੰਡ ’ਚ ਬਣੇ ਮਕਾਨ ਦੀ ਛੱਤ ’ਤੇ ਬਣਾਇਆ ਗਿਆ ਸੀ। ਈਰਾਨ ਨੇ ਪਹਿਲਾਂ ਤਾਂ ਇਸ ਮਾਮਲੇ ’ਚ ਨਾਂਹ–ਨੁੱਕਰ ਕੀਤੀ ਸੀ ਤੇ ਬਾਅਦ ’ਚ ਆਪਣੀ ਗ਼ਲਤੀ ਮੰਨ ਲਈ ਸੀ। ਪੁਲਿਸ ਨੇ ਇਸ ਮਾਮਲੇ ’ਚ ਵਿਡੀਓ ਬਣਾਉਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਯੂਐੱਨ ਏਵੀਏਸ਼ਨ ਰੈਗੂਲੇਟਰੀ ਅਥਾਰਟੀ ਹੁਣ ਈਰਾਨ ਦੀ ਬੇਨਤੀ ਉੱਤੇ ਇਸ ਹਾਦਸੇ ਦੀ ਜਾਂਚ ਵਿੱਚ ਸ਼ਾਮਲ ਹੋ ਰਹੀ ਹੈ। ਈਰਾਨ ’ਚ ਹਿਰਾਸਤ ਤੋਂ ਬਾਅਦ ਗ੍ਰਿਫ਼ਤਾਰ ਹੋਏ ਬ੍ਰਿਟਿਸ਼ ਰਾਜਦੂਤ ਨੇ ਦੇਸ਼ ਛੱਡ ਦਿੱਤਾ। ਸਰਕਾਰੀ ਮੀਡੀਆ ਏਜੰਸੀ ਇਰਨਾ ਨੇ ਦੱਸਿਆ ਕਿ ਰਾਜਦੂਤ ਰਾਬਰਟ ਮੈਕੇਅਰ ਨੋਟਿਸ ਜਾਰੀ ਹੋਣ ਤੋਂ ਪਹਿਲਾਂ ਹੀ ਚਲੇ ਗਏ। ਮੈਕੇਅਰ ਬੀਤੇ ਸਨਿੱਚਰਵਾਰ ਨੂੰ ਇੱਕ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਣ ਤੋਂ ਬਾਅਦ ਚਰਚਾ ਵਿੱਚ ਆਏ ਸਨ। ਉਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਨੁੰ ਭੜਕਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨੇ ਬੁੱਧਵਾਰ ਨੂੰ ਅਮਰੀਕਾ ਵੱਲੋਂ ਆਏ ਨਵੇਂ ਸਮਝੌਤੇ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ। ਟਰੰਪ ਡੀਲ ਅਖਵਾਏ ਜਾ ਰਹੇ ਇਸ ਪ੍ਰਸਤਾਵ ਵਿੱਚ ਪ੍ਰਮਾਣੂ ਮਸਲਾ ਸੁਲਝਾਉਣ ਦੀ ਗੱਲ ਆਖੀ ਗਈ ਸੀ।

Be the first to comment

Leave a Reply