ਇੰਡੋ ਕਨੇਡੀਅਨ ਸੀਨੀਅਰ ਸੈਂਟਰ ਦਾ ਮਾਸਕ ਕਵੀ ਦਰਬਾਰ

ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ੍ਹ-ਡੈਲਟਾ ਦਾ ਮਾਸਕ ਕਵੀ ਦਰਬਾਰ ਸ: ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ 29 ਜੁਲਾਈ, 2018 ਦਿਨ ਐਤਵਾਰ ਨੂੰ ੳਪਰਲੇ ਹਾਲ ਵਿੱਚ ਸਜਿਆ। ਜਿੰਨਾ੍ਹ ਕਵੀਆਂ ਨੇ ਭਾਗ ਲਿਆ, ੳਹਨਾ ਵਿੱਚੋ ਸ: ਗੁਰਦਿਆਲ ਸਿੰਘ ਕੁੱਸਾ, ਅਮਰੀਕ ਸਿੰਘ ਲੇਹਲ, ਗੁਰਮੀਤ ਸਿੰਘ ਕਾਲਕਟ, ਗੁਰਚਰਨ ਸਿੰਘ ਬਰਾੜ, ਗੁਰਮੀਤ ਸਿੰਘ ਸ਼ੇਖੋ, ਸਵਰਨ ਸਿੰਘ ਚਾਹਲ, ਰਣਜੀਤ ਸਿੰਘ ਨਿੱਜਰ, ਜੀਵਨ ਸਿੰਘ ਰਾਮਪੁਰੀ, ਮਲਕੀਤ ਸਿੰਘ ਗਿੱਲ, ਮਨਜੀਤ ਸਿੰਘ ਮੱਲਾ, ਪ੍ਰਦੀਪ ਸਿੰਘ ਸੰਧੂ, ਗੁਰਦਿਆਲ ਸਿੰਘ ਮਠਾੜੂ, ਗੁਰਬਚਨ ਸਿੰਘ ਬਰਾੜ ਆਦਿ ਕਵੀਆਂ ਨੇ ਖੂਬ ਰੰਗ ਬੰਨ੍ਹਿਆਂ। ਸਟੇਜ ਸਕੱਤਰ ਦੀ ਜਿੰਮੇਵਾਰੀ ਗੁਰਬਚਨ ਸਿੰਘ ਬਰਾੜ ਨੇ ਨਿਭਾਈ। ਅੰਤ ਵਿਚੱ ਪ੍ਰਧਾਨ ਸ: ਹਰਪਾਲ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਚਾਹ ਪਾਣੀ ਦੀ ਸੇਵਾ ਸ: ਹਰਮਿੰਦਰ ਸਿੰਘ ਖੈਹਰਾ ਵੱਲੋ ਅਪਣੇ ਪੋਤਰੇ ਹੋਣ ਦੀ ਖੁਸ਼ੀ ਵਿੱਚ ਕੀਤੀ ਗਈ । ਸਾਰਾ ਪ੍ਰੋਗ੍ਰਾਮ ਯਾਦਗਾਰੀ ਹੋ ਨਿਬੜਿਆ।

Be the first to comment

Leave a Reply