ਇੰਗਲੈਂਡ ‘ਚ ਮਕਾਨ ਹੋਏ ਮਹਿੰਗੇ, 40 ਫੀਸਦੀ ਲੋਕ ਘਰ ਖਰੀਦਣ ਤੋਂ ਅਸਮਰੱਥ

ਲੰਡਨ:- ਇੰਗਲੈਂਡ ਵਿਚ ਬੀਤੇ 2 ਦਹਾਕਿਆਂ ‘ਚ ਘਰਾਂ ਦੀਆਂ ਕੀਮਤਾਂ 173 ਫੀਸਦੀ ਵਧੀਆਂ ਹਨ, ਜਦ ਕਿ ਇਸੇ ਸਮੇਂ ਵਿਚ 25 ਤੋਂ 35 ਸਾਲ ਦੀ ਉਮਰ ਦੇ ਲੋਕਾਂ ਦੀਆਂ ਤਨਖ਼ਾਹਾਂ ‘ਚ ਸਿਰਫ 19 ਫੀਸਦੀ ਦਾ ਵਾਧਾ ਹੋਇਆ ਹੈ। ਇਕ ਤਾਜ਼ਾ ਰਿਪੋਰਟ ‘ਚ ਕਿਹਾ ਗਿਆ ਹੈ ਕਿ 40 ਫੀਸਦੀ ਨੌਜਵਾਨ ਆਪਣੇ ਇਲਾਕੇ ‘ਚ ਸਸਤੇ ਤੋਂ ਸਸਤਾ ਘਰ ਖਰੀਦਣ ਤੋਂ ਅਸਮਰੱਥ ਹਨ। ਸਾਲ 1996 ਵਿਚ ਬਿਆਨਾ ਰੱਖ ਕੇ ਆਪਣੀ ਤਨਖਾਹ ਨਾਲੋਂ ਸਾਢੇ 4 ਗੁਣਾ ਵਧ ਕਰਜ਼ਾ ਲੈ ਕੇ 93 ਫੀਸਦੀ ਲੋਕ ਆਪਣਾ ਘਰ ਖਰੀਦ ਸਕਦੇ ਸਨ, ਜਦਕਿ 2016 ‘ਚ ਸਿਰਫ 61 ਫੀਸਦੀ ਲੋਕ ਹੀ ਅਜਿਹਾ ਕਰ ਸਕਦੇ ਹਨ।

Be the first to comment

Leave a Reply