ਇਹ ਹੈ ਕੈਨੇਡਾ ਦਾ ‘ਲੱਕੀ ਮੈਨ’, 5 ਮਹੀਨਿਆਂ ‘ਚ 2 ਵਾਰ ਬਣਿਆ ਕਰੋੜਪਤੀ

ਵਿਨੀਪੈੱਗ (ਏਜੰਸੀ)— ਕੈਨੇਡਾ ‘ਚ 28 ਸਾਲਾ ਵਿਅਕਤੀ ਦੀ ਕਿਸਮਤ 2 ਵਾਰ ਚਮਕੀ। ਮੇਲਹਿਗ ਨਾਂ ਦਾ ਇਹ ਵਿਅਕਤੀ ਪੱਛਮੀ ਅਫਰੀਕਾ ਤੋਂ ਕੈਨੇਡਾ ਆਇਆ ਸੀ, ਜਿਸ ਨੇ 5 ਮਹੀਨਿਆਂ ਵਿਚ ਦੋ ਵਾਰ ਲਾਟਰੀ ਜਿੱਤੀ। ਉਸ ਨੇ ਅਪ੍ਰੈਲ ਮਹੀਨੇ ਵਿਚ ਲਾਟਰੀ ਟਿਕਟ ਖਰੀਦੀ ਸੀ, ਜਿਸ ਤੋਂ ਉਸ ਨੇ 8 ਕਰੋੜ ਰੁਪਏ ਜਿੱਤੇ ਸਨ। ਇਕ ਵਾਰ ਫਿਰ ਉਸ ਨੇ 11 ਕਰੋੜ ਰੁਪਏ ਦੀ ਲਾਟਰੀ ਜਿੱਤ ਲਈ ਹੈ। ਵੈਸਟਰਨ ਕੈਨੇਡਾ ਲਾਟਰੀ ਕਾਰਪੋਰੇਸ਼ਨ ਨੇ ਜਦੋਂ ਮੇਲਹਿਗ ਤੋਂ ਪੁੱਛਿਆ ਕਿ ਉਹ ਇੰਨੇ ਪੈਸਿਆਂ ਦਾ ਕੀ ਕਰੇਗਾ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਆਪਣੀ ਅੰਗਰੇਜ਼ੀ ਨੂੰ ਹੋਰ ਬਿਹਤਰ ਕਰਨਾ ਚਾਹੁੰਦਾ ਹੈ, ਇਸ ਲਈ ਅੰਗਰੇਜ਼ੀ ਸਿਖੇਗਾ। ਹਾਲਾਂਕਿ ਮੇਲਹਿਗ ਨੇ ਇਹ ਨਹੀਂ ਦੱਸਿਆ ਕਿ ਪੱਛਮੀ ਅਫਰੀਕਾ ਵਿਚ ਉਹ ਕਿਸ ਦੇਸ਼ ਤੋਂ ਹੈ। ਉਸ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਆਇਆ ਸੀ।

ਮੇਲਹਿਗ ਨੇ ਅੱਗੇ ਦੱਸਿਆ ਕਿ ਪਹਿਲੀ ਜਿੱਤੀ ਲਾਟਰੀ ਵਿਚੋਂ ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਲਈ ਨਵਾਂ ਘਰ ਖਰੀਦਿਆ ਹੈ। ਦੂਜੀ ਜਿੱਤੀ ਲਾਟਰੀ ਤੋਂ ਉਹ ਕਾਰ ਵਾਸ਼ ਅਤੇ ਗੈਸ ਸਟੇਸ਼ਨ ਵਰਗਾ ਕੋਈ ਬਿਜ਼ਨੈੱਸ ਖਰੀਦਣਾ ਚਾਹੁੰਦਾ ਹੈ। ਨਾਲ ਹੀ ਨਾਲ ਉਹ ਸਕੂਲ ਵੀ ਜਾਣਾ ਚਾਹੁੰਦਾ ਹੈ। ਲਾਟਰੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਵਾਰ ਲਾਟਰੀ ਜਿੱਤਣ ਦੀ ਉਸ ਦੀ ਸੰਭਾਵਨਾ 9 ਲੱਖ ‘ਚੋਂ ਇਕ ਸੀ ਅਤੇ ਦੂਜੀ ਵਾਰ 13 ਲੱਖ ‘ਚੋਂ ਇਕ ਸੀ। ਥੋੜ੍ਹੇ ਸਮੇਂ ਹੀ ਵਿਚ ਮੇਲਹਿਗ ਨੂੰ ਵਿਨੀਪੈੱਗ ‘ਚ 2 ਵਾਰ ਜੈਕਪਾਟ ਜਿੱਤਣ ਦਾ ਮੌਕਾ ਮਿਲਿਆ ਹੈ। ਇਸ ਲਈ ਉਹ ਬਹੁਤ ਲੱਕੀ ਹੈ ਅਤੇ ਇਹ ਸਾਡੇ ਲਈ ਵੱਡੀ ਗੱਲ ਹੈ। ਅਸੀਂ ਲੋਕ ਉਸ ਲਈ ਖੁਸ਼ ਹਾਂ।

Be the first to comment

Leave a Reply