ਇਸ ਭਾਰਤੀ ਨੇ ਛੱਡੀ ਫੇਸਬੁੱਕ ਦੀ ਨੌਕਰੀ, ਲਗਾਏ ਗੰਭੀਰ ਦੋਸ਼

PunjabKesari

ਅਸ਼ੋਕ ਨੇ ਮੰਗਲਵਾਰ ਨੂੰ ਦਿੱਤਾ ਅਸਤੀਫਾ
ਫੇਸਬੁੱਕ ਸਾਫਟਵੇਅਰ ਇੰਜੀਨੀਅਰ ਅਸ਼ੋਕ ਚੰਦਵਾਨੀ ਨੇ ਫੇਸਬੁੱਕ ਦੇ ਇੰਟਰਨਲ ਨੈੱਟਵਰਕ ’ਤੇ ਪੋਸਟ ਕੀਤੇ ਆਪਣੇ 1300 ਸ਼ਬਦਾਂ ਦੇ ਲੈਟਰ ’ਚ ਲਿਖਿਆ ਕਿ ਮੈਂ ਇਸ ਲਈ ਨੌਕਰੀ ਛੱਡ ਰਿਹਾ ਹਾਂ ਕਿਉਂਕਿ ਮੈਂ ਹੁਣ ਅਜਿਹੇ ਸੰਗਠਨ ’ਚ ਯੋਗਦਾਨ ਨਹੀਂ ਕਰ ਸਕਦਾ ਜੋ ਅਮਰੀਕਾ ’ਚ ਅਤੇ ਗਲੋਬਲ ਪੱਧਰ ’ਤੇ ਨਫਰਤ ਫੈਲਾ ਰਿਹਾ ਹੈ। ਪੈਸੀਫਿਕ ਟਾਈਮ ਸਵੇਰੇ 8 ਵਜੇ ਦਿੱਤੇ ਆਪਣੇ ਅਸਤੀਫੇ ’ਚ ਅਸ਼ੋਕ ਨੇ ਕਈ ਲਿੰਕ ਸਾਂਝੇ ਕਰਕੇ ਆਪਣੇ ਦਾਵਿਆਂ ਨੂੰ ਮਜਬੂਤੀ ਨਾਲ ਕੰਪਨੀ ਦੇ ਸਾਹਮਣੇ ਪੇਸ਼ ਕੀਤਾ। ਚੰਦਵਾਨੀ ਨੇ ਕਿਹਾ ਕਿ ਕੰਪਨੀ ਨੇ ਨਸਲਵਾਦ, ਵਿਘਟਨ ਅਤੇ ਹਿੰਸਾ ਲਈ ਉਕਸਾਉਣ ਦੇ ਮੰਚ ’ਤੇ ਮੁਕਾਬਲਾ ਕਰਨ ਲਈ ਬਹੁਤ ਘੱਟ ਕੰਮ ਕੀਤਾ ਹੈ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਮੀਆਂਮਾਰ ’ਚ ਹੋਏ ਨਰਸਹਾਰ ਨੂੰ ਰੋਕਣ ’ਚ ਕੰਪਨੀ ਦੀ ਭੂਮਿਕਾ ਦਾ ਹਵਾਲਾ ਦਿੱਤਾ ਹੈ।

PunjabKesari

ਫੇਸਬੁੱਕ ਨੇ ਅਸਤੀਫੇ ’ਤੇ ਦਿੱਤੀ ਸਫਾਈ
ਫੇਸਬੁੱਕ ਦੇ ਬੁਲਾਰੇ ਲਿਜ਼ ਬੁਰਜੂਆਇਸ ਨੇ ਇਸ ਅਸਤੀਫੇ ’ਤੇ ਕੰਪਨੀ ਦਾ ਪੱਖ ਰੱਖਦੇ ਹੋਏ ਕਿਹਾ ਕਿ ਅਸੀਂ ਨਫਰਤ ਨਾਲ ਲਾਭ ਨਹੀਂ ਕਮਾਉਂਦੇ। ਅਸੀਂ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਹਰੇਕ ਸਾਲ ਅਰਬਾਂ ਡਾਲਰ ਦਾ ਨਿਵੇਸ਼ ਕਰਦੇ ਹਾਂ ਅਤੇ ਆਪਣੀਆਂ ਨੀਤੀਆਂ ਦੀ ਸਮੀਖਿਆ ਅਤੇ ਅਪਡੇਟ ਕਰਨ ਲਈ ਬਾਹਰੀ ਮਾਹਿਰਾਂ ਨਾਲ ਸਾਂਝੇਦਾਰੀ ’ਚ ਹਾਂ। ਇਸ ਗਰਮੀ ’ਚ ਅਸੀਂ ਉਦਯੋਗ ਦੀ ਅਗਲੀ ਨੀਤੀ ਸ਼ੁਰੂ ਕੀਤੀ, ਆਪਣੇ ਫੈਕਟ ਚੈੱਕ ਪ੍ਰੋਗਰਾਮ ਨੂੰ ਵਧਾਇਆ ਅਤੇ ਨਫਰਤ ਫੈਲਾਉਣ ਵਾਲੇ ਸੰਗਠਨਾਂ ਨਾਲ ਜੁੜੇ ਲੱਖਾਂ ਪੋਸਟ ਹਟਾਏ ਜਿਨ੍ਹਾਂ ’ਚੋਂ 96 ਫੀਸਦੀ ਉਹ ਸਨ ਜਿਨ੍ਹਾਂ ਬਾਰੇ ਸਾਨੂੰ ਕਿਸੇ ਨੇ ਸੂਚਿਤ ਨਹੀਂ ਕੀਤਾ ਸੀ।

Be the first to comment

Leave a Reply