ਇਮਰਾਨ ਖ਼ਾਨ ਨੇ ਬਣਾਇਆ ਰਿਕਾਰਡ, ਹੁਣ ਤਕ ਚੁੱਕਿਆ ਖਰਬਾਂ ਦਾ ਕਰਜ਼

ਆਰਥਿਕ ਮੰਦੀ ਦੀ ਕਗਾਰ ‘ਤੇ ਖੜ੍ਹੇ ਪਾਕਿਸਤਾਨ ‘ਚ ਸੱਤਾਧਾਰੀ ਇਮਰਾਨ ਸਰਕਾਰ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ ‘ਚ ਰਿਕਾਰਡ ਕਰਜ਼ਾ ਲਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ‘ਚ ਦੇਸ਼ ਦੇ ਕੁੱਲ ਕਰਜ਼ ‘ਚ 7509 ਅਰਬ ਰੁਪਏ (ਪਾਕਿਸਤਾਨੀ) ਦਾ ਵਾਧਾ ਹੋਇਆ ਹੈ।

ਨਵੀਂ ਦਿੱਲੀਆਰਥਿਕ ਮੰਦੀ ਦੀ ਕਗਾਰ ‘ਤੇ ਖੜ੍ਹੇ ਪਾਕਿਸਤਾਨ ‘ਚ ਸੱਤਾਧਾਰੀ ਇਮਰਾਨ ਸਰਕਾਰ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ ‘ਚ ਰਿਕਾਰਡ ਕਰਜ਼ਾ ਲਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ‘ਚ ਦੇਸ਼ ਦੇ ਕੁੱਲ ਕਰਜ਼ ‘ਚ 7509 ਅਰਬ ਰੁਪਏ (ਪਾਕਿਸਤਾਨੀਦਾ ਵਾਧਾ ਹੋਇਆ ਹੈ। ਪਾਕਿਸਤਾਨੀ ਮੀਡੀਆ ‘ਚ ਛਪੀ ਰਿਪੋਰਟ ਮੁਤਾਬਕ ਕਰਜ਼ ਦੇ ਇਹ ਅੰਕੜੇ ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਭੇਜੇ ਹਨ।
ਸੂਤਰਾਂ ਮੁਤਾਬਕ ਅਗਸਤ 2018 ਤੋਂ ਅਗਸਤ 2019 ‘ਚ ਵਿਦੇਸ਼ ਤੋਂ 2804 ਅਰਬ ਰੁਪਏ ਦਾ ਤੇ ਘਰੇਲੂ ਸ੍ਰੋਤਾਂ ਤੋਂ 4705 ਅਰਬ ਰੁਪਏ ਦਾ ਕਰਜ਼ ਲਿਆ ਗਿਆ। ਸੂਤਰਾਂ ਨੇ ਦੱਸਿਆ ਕਿ ਸਟੇਟ ਬੈਂਕ ਦੇ ਅੰਕੜਿਆਂ ਮੁਤਾਬਕਮੌਜੂਦਾ ਵਿੱਤੀ ਸਾਲ ਦੇ ਪਹਿਲੇ ਦੋ ਮਹੀਨਿਆਂ ‘ਚ ਪਾਕਿਸਤਾਨ ਦੇ ਜਨਤਕ ਕਰਜ਼ ‘ਚ 1.43 ਫੀਸਦ ਦਾ ਇਜ਼ਾਫਾ ਹੋਇਆ ਹੈ। ਸੰਘੀ ਸਰਕਾਰ ਦਾ ਇਹ ਕਰਜ਼ਾ ਵਧਕੇ 32,240 ਕਰੋੜ ਰੁਪਏ ਹੋ ਗਿਆ ਹੈ। ਅਗਸਤ 2018 ‘ਚ ਇਹ ਕਰਜ਼ 24,732 ਅਰਬ ਰੁਪਏ ਸੀ।

Be the first to comment

Leave a Reply