ਆਸਟ੍ਰੇਲੀਆ ਦੇ ਕਾਨੂੰਨ ਹੋ ਰਹੇ ਨੇ ਸਖ਼ਤ, 57000 ਤੋਂ ਵੱਧ ਵੀਜ਼ੇ ਰੱਦ

ਆਸਟ੍ਰੇਲੀਆ,ਕੈਨੇਡਾ,ਨਿਊਜ਼ੀਲੈਂਡ ਅਜਿਹੇ ਦੇਸ਼ ਹਨ ਜਿੱਥੇ ਜਾਣ ਦਾ ਸੁਫ਼ਨਾ ਪੰਜਾਬ ਦਾ ਹਰ ਦੂਜਾ-ਤੀਜਾ ਪੰਜਾਬੀ ਨੌਜਵਾਨ ਦੇਖਦਾ ਹੈ ਪਰ ਇੱਥੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 2017 ਤੋਂ ਲੈ ਕੇ 2018 ਤੱਕ ਵਿੱਤੀ ਵਰੇ ਦੌਰਾਨ ਆਸਟ੍ਰੇਲਿਆ ਨੇ ਕਰੀਬ 57 ਹਜ਼ਾਰ 440 ਵੀਜ਼ੇ ਰੱਦ ਕੀਤੇ ਹਨ।ਜਿਹਨਾਂ ‘ਚੋ 900 ਦੇ ਕਰੀਬ ਵੀਜ਼ੇ ਠੀਕ ਚਾਲ ਚਲਣ ਨਾਂਅ ਹੋਣ ਤੇ ਰੱਦ ਕੀਤੇ ਗਏ ਹਨ।ਜਿਹਨਾਂ ‘ਚ ਮੋਟਰਸਾਈਕਲ ਗਿਰੋਹ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਯੋਨ ਅਪਰਾਧੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।ਇਸ ਰਿਪੋਰਟ ਦਾ ਖੁਲਾਸਾ ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਨੇ ਕੀਤਾ ਹੈ।
ਵਿਭਾਗ ਮੁਤਾਬਿਕ ਵੱਖ-ਵੱਖ ਹਵਾਈ ਅੱਡਿਆਂ ‘ਤੇ ਤਾਇਨਾਤ ਏਅਰਲਾਈਨ ਤਾਲਮੇਲ ਅਫਸਰਾਂ ਨੇ 205 ਦੇ ਕਰੀਬ ਫਰਜ਼ੀ ਵਿਅਕਤੀਆਂ ਨੂੰ ਆਸਟ੍ਰੇਲੀਆ ‘ਚ ਦਾਖਲ ਹੋਣ ਤੋ ਰੋਕਿਆ ਹੈ ਤੇ 500 ਤੋ ਵੱਧ ਯਾਤਰੀਆਂ ਨੂੰ ਜਹਾਜ ਸਫਰ ਦੌਰਾਨ ਜੋਖਮ ਪੇਸ਼ ਕਰਨ ਤੇ ਦੇਸ਼ ਵਿੱਚ ਦਾਖਲਾ ਨਹੀਂ ਮਿਲਿਆ ਤੇ 4500 ਤੋ ਵੱਧ ਲੋਕਾਂ ਨੂੰ ਇਮੀਗਰੇਸ਼ਨ ਵਿਭਾਗ ਨੇ ਪ੍ਰਵਾਨਗੀ ਨਹੀਂ ਦਿੱਤੀ।ਵਿਭਾਗ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ 14750 ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਵੀ ਫੜਿਆ ਹੈ।
ਦੱਸ ਦੇਈਏ ਕਿ ਆਸਟ੍ਰੇਲੀਆ ਦੇ ਪ੍ਰਵਾਸ ਵਿਭਾਗ ਨੇ ਕਿਹਾ ਕਿ ਉਹ ਅਜਿਹੇ ਕਿਸੇ ਵੀ ਵਿਅਕਤੀ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਪ੍ਰਵਾਨਗੀ ਨਹੀ ਦਿੰਦੇ ਜੋ ਕਿ ਦੇਸ਼ ਦੇ ਲੋਕਾਂ ਲਈ ਖਤਰਾ ਪੈਦਾ ਕਰਦਾ ਹੋਵੇ।

Be the first to comment

Leave a Reply