ਅੱਛਾ ਪੰਜਾਬੀ ਚੈਨਲ? ‘ਵੋਹ ਤੋ ਹਮ ਦੇਖਤੇ ਨਹੀਂ…”

ਦਸ ਕੁ ਵਰ੍ਹੇ ਪਹਿਲਾਂ ਮਾਲ ਰੋਡ ਸਥਿਤ ਇਕ ਵੱਡੇ ਸ਼ੋਅ ਰੂਮ ‘ਚ ਮੈਂ ਸੋਫਿਆਂ ਲਈ ਕੱਪੜਾ/ਲੈਦਰ ਵੇਖਣ ਪਹੁੰਚਿਆ…
ਸ਼ਹਿਰ ਦੇ ਸਭ ਤੋਂ ਵੱਡੇ ਕਾਰੋਬਾਰੀ ਹਾਲ ਚਾਲ ਪੁੱਛਣ ਬਾਅਦ ਕਹਿਣ ਲੱਗੇ, *ਕਿਵੇਂ ਆਉਣੇ ਹੋਏ*?ਮੈਂ ਦੱਸਿਆ ਕਿ ਕੋਈ ਬ੍ਰੈਂਡਿਡ ਕੱਪੜਾ ਜਾਂ ਲੈਦਰ ਵੇਖਣਾ ਹੈ… ਆਮ ਨਾ ਵਿਖਾਇਓ, ਇਹ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਫਿਲਮ ਸਟਾਰ ਅਮਰਿੰਦਰ ਗਿੱਲ ਦੇ ਘਰ ਲਾਉਣਾ ਹੈ…
ਮਾਲਕ ਕਹਿੰਦੇ, *ਕੌਣ ਅਮਰਿੰਦਰ ਗਿੱਲ*? ਮੈਂ ਕਿਹਾ, *ਜੀ ਪੰਜਾਬੀ ਸਿਨੇਮਾ ਦੇ ਚੋਟੀ ਦੇ ਸਟਾਰ ਹਨ*। ਕਹਿਣ ਲੱਗੇ, *ਅੱਛਾ, ਪੰਜਾਬੀ ਗਾਇਕ, ਪੰਜਾਬੀ ਚੈਨਲ… ਵੋ ਤੋ ਹਮ ਦੇਖਤੇ ਨਹੀਂ…ਮੈਨੂੰ ਉਸ ਵਕਤ ਮੌਕੇ ਤੇ ਗੱਲ ਸਰਸਰੀ ਜਿਹੀ ਲੱਗੀ, ਬਿਲਕੁੱਲ ਵੀ ਰੜਕੀ ਨਾ… ਪਰ ਬਾਅਦ ‘ਚ ਓਦੋਂ ਤੋਂ ਲੈਕੇ ਅੱਜ ਤੱਕ ਉਹ ਗੱਲ ਚੁਭ ਰਹੀ ਹੈ…
ਪੰਜਾਬ ਦੇ ਸਿਰਮੌਰ ਜਿਲ੍ਹੇ ਸ੍ਰੀ ਅੰਮ੍ਰਿਤਸਰ, ਸਿੱਖੀ ਦੇ ਘਰ ‘ਚ ਬੈਠੇ ਇਹ ਲਾਲੇ ਆਪਣੇ ਆਪ ਨੂੰ ਕੀ ਸਮਝਦੇ ਆ…?
ਪੰਜਾਬੀ ਸਰਦਾਰਾਂ, ਐਨ.ਆਰ.ਆਈਜ਼ ਤੇ ਵੱਡੇ ਜਿਮੀਂਦਾਰਾਂ ਦੇ ਸਿਰ ਤੇ ਕਾਰੋਬਾਰ ਚਲਾਉਣ ਵਾਲ਼ੇ ਇਹਨਾਂ ਲੋਕਾਂ ਦੇ ਦਿਲਾਂ ‘ਚ ਪੰਜਾਬ ਤੇ ਪੰਜਾਬੀਅਤ ਦੀ ਕਿੰਨੀ ਕੁ ਕਦਰ ਹੈ ਉਹ ਆਪਾਂ ਸਭ ਜਾਣਦੇ ਹੀ ਹਾਂ।ਗੱਲ ਇਕੱਲੇ ਸ਼ੋਅ ਰੂਮ ਦੇ ਮਾਲਕ ਦੀ ਨਹੀਂ, ਗੱਲ ਇਹਨਾਂ ਦੀ ਮਾਨਸਿਕਤਾ ‘ਚ ਬੈਠੀ ਨਫ਼ਰਤ ਦੀ ਹੈ…
ਆਰੀਆ ਸਮਾਜੀ ਦਇਆ ਨੰਦ ਪੰਜਾਬੀ ਨੂੰ ਗਵਾਰਾਂ ਦੀ ਭਾਸ਼ਾ ਕਿਹਾ ਕਰਦਾ ਸੀ। ਉਸੇ ਦੇ ਬਚੇ/ਖੁਚੇ ਚੇਲੇ ਹਨ ਐਸੀ ਮਾਨਸਿਕਤਾ ਵਾਲ਼ੇ ਲੋਕ ਜਿੰਨ੍ਹਾਂ ਨੇ ਪੰਜਾਬੀ ਸੂਬਾ ਬਣਨ ਮੌਕੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾ ਕੇ ਪੰਜਾਬੀ ਭਾਸ਼ਾ ਵਿਰੋਧੀ ਹੋਣ ਦਾ ਸਬੂਤ ਦਿੱਤਾ ਸੀ। ਇਸੇ ਹੀ ਸੋਚ ਤਹਿਤ ਅੱਜ ਪੰਜਾਬ ਦੇ ਬਹੁਤੇ ਸਕੂਲਾਂ ਕਾਲ਼ਜਾਂ ‘ਚ ਪੰਜਾਬੀ ਬੋਲਣ ਤੇ ਪਾਬੰਦੀ ਹੈ।1998 ‘ਚ ਜਦ ਖੰਨੇ ਕਹਿਰੀ ਰੇਲ ਹਾਦਸਾ ਵਾਪਰਿਆ ਤਾਂ ਸੈਂਕੜੇ ਮੁਸਾਫਿਰ ਮਾਰੇ ਗਏ। ਉਸੇ ਗੱਡੀ ‘ਚ ਇਕ ਕੇਰਲਾ ਦਾ ਹਿੰਦੂ ਫੌਜੀ ਅਫ਼ਸਰ ਸਫ਼ਰ ਕਰ ਰਿਹਾ ਸੀ ਜਿਸ ਦੀ ਜਾਨ ਬਚ ਗਈ ਸੀ। ਉਹ ਲਿਖਦਾ ਹੈ, *ਮੈਂ ਸੁਣਿਆ ਸੀ ਕਿ ਪੰਜਾਬ ਦੇ ਲੋਕ ਬਹੁਤ ਚੰਗੇ ਹੁੰਦੇ ਹਨ, ਸਰਬੱਤ ਦਾ ਭਲਾ ਮੰਗਣ ਵਾਲੇ ਹੁੰਦੇ ਹਨ, ਪਰ ਅੱਜ ਇਹ ਆਪਣੀ ਅੱਖੀਂ ਵੇਖ ਲਿਆ*।
ਉਹ ਲਿਖਦਾ ਹੈ ਕਿ ਜਦ ਹਾਦਸਾ ਹੋਇਆ ਉਦੋਂ ਰਾਤ ਸੀ। ਆਸ ਪਾਸ ਦੇ ਪਿੰਡਾਂ ਵਾਲ਼ਿਆਂ ਲੋਕਾਂ ਨੇ ਆਪਣੇ ਟ੍ਰੈਕਟਰ ਟਰਾਲੀਆਂ, ਰੇਹੜੇ, ਗੱਡੇ, ਕਾਰਾਂ ‘ਚ ਪਾਕੇ ਜਖਮੀ ਮੁਸਾਫਰਾਂ ਨੂੰ ਹਸਪਤਾਲਾਂ ‘ਚ ਪਹੁੰਚਾਇਆ, ਜਾਨ ਤੇ ਖੇਡਕੇ ਗੱਡੀਆਂ ਦੇ ਮਲਬੇ ਚੋਂ ਲਾਸ਼ਾਂ ਕੱਢੀਆਂ ਤੇ ਦਿਨ ਚੜ੍ਹਦੇ ਸਾਰ ਉੱਥੇ ਹਾਦਸੇ ਵਾਲ਼ੀ ਥਾਂ ਤੇ ਹੀ ਗੁਰੂ ਕਾ ਲੰਗਰ ਚਾਲੂ ਕਰ ਦਿੱਤਾ।
ਦੋ ਸੌ ਤੋ ਵਧੇਰੇ ਮੌਤਾਂ ਵਾਲ਼ੀ ਜਗ੍ਹਾ ਤੇ ਲਾਸ਼ਾਂ ਕੱਢਣ ਵਾਲ਼ਿਆਂ ਤੇ ਪਹਿਚਾਣ ਲਈ ਆਉਂਦੇ ਲੋਕਾਂ ਵਾਸਤੇ ਪ੍ਰਸ਼ਾਦੇ ਦਾ ਪ੍ਰਬੰਧ ਵੇਖ, ਕਹਿੰਦਾ ਮੈ ਰੋ ਪਿਆ…
ਇਹ ਦੇਵਤੇ ਲੋਕ ਇਸ ਧਰਤੀ ਤੇ ਵੱਸਦੇ ਹਨ। ਧੰਨ ਹਨ ਇਹਨਾਂ ਦੇ ਸਤਿਗੁਰੂ ਜੋ ਐਸੀਆਂ ਬਖਸ਼ਿਸ਼ਾਂ ਕਰਕੇ ਗਏ, ਇਹਨਾਂ ਨੂੰ ਐਸਾ ਮਹਾਨ ਕਾਰਜ ਸੌਂਪ ਕੇ ਗਏ ਜੋ ਇਹ ਅੱਜ ਸਦੀਆਂ ਬੀਤਣ ਉਪਰੰਤ ਵੀ ਕਰੀ ਜਾ ਰਹੇ ਹਨ। ਐਸੀਆਂ ਬਖਸ਼ਿਸ਼ਾਂ ਤੋਂ ਪ੍ਰਭਾਵਿਤ ਹੋਕੇ ਉਨਾਂ ਦਿਨਾਂ ‘ਚ ਹੀ ਦਾਸ ਨੇ ਕੇਸ ਰੱਖੇ ਤੇ 1999 ‘ਚ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ।
ਮੈਂ ਅਕਸਰ ਸੋਚਦਾਂ ਹਾਂ ਕਿ ਦੂਜੇ ਪਾਸੇ ਏਸੇ ਭਾਰਤ ਵਿਚ ਉਹ ਵੀ ਲੋਕ ਵੱਸਦੇ ਹਨ ਜੋ ਕੁਦਰਤੀ ਕਰੋਪੀਆਂ, ਹਾਦਸਿਆਂ ਮੌਕੇ ਬੇਵੱਸ ਹੋਏ ਲੋਕਾਂ ਨੂੰ ਰੱਜ ਕੇ ਲੁੱਟਦੇ ਹਨ। ਯਾਦ ਕਰੋ ਤਿੰਨ ਵਰ੍ਹੇ ਪਹਿਲਾਂ ਉਤਰਾਖੰਡ ਕੁਦਰਤੀ ਆਫ਼ਤ ਹੜ੍ਹ ਸਮੇ ਉਥੋਂ ਦੇ ਵਸਨੀਕਾਂ ਨੇ ਚੌਲ਼ਾਂ ਦੀ ਇੱਕ ਪਲੇਟ ਤਿੰਨ/ਤਿੰਨ ਸੌ ਰੁਪਏ ਦੀ ਵੇਚੀ, ਇਕ ਪੰਜ ਰੂਪੈ ਦਾ ਬਿਸਕੁਟਾਂ ਦਾ ਪੈਕਟ ਸੌ ਰੁਪਏ ਦਾ ਵੇਚਿਆ। ਨੀਚਤਾ ਦੀ ਹੱਦ ਕਰਦਿਆਂ ਇਕ ਦੋ ਜਗ੍ਹਾ ਵਿਚਾਰੇ ਭਟਕੇ ਮੁਸਾਫਰਾਂ ਦੀਆਂ ਧੀਆਂ ਨਾਲ਼ ਪਹਾੜੀਆਂ ਨੇ ਬਲਾਤਕਾਰ ਵੀ ਕੀਤੇ। ਜਖਮੀਆਂ ਹੱਥੋਂ ਸੋਨੇ ਦੇ ਗਹਿਣੇ ਲਾਹੇ….ਏਨਾਂ ਕੁ ਫਰਕ ਹੈ ਭਾਰਤ ਅਤੇ ਪੰਜਾਬ ‘ਚ…ਫੇਰ ਵੀ ਪੰਜਾਬ ਤੇ ਪੰਜਾਬੀਅਤ ਨਾਲ਼ ਏਨੀ ਨਫ਼ਰਤ?
ਦੂਜੇ ਪਾਸੇ ਭੋਲ਼ੇ ਪੰਜਾਬੀ, ਜਿਨ੍ਹਾਂ ਦੀਆਂ ਜਨਾਨੀਆਂ ਦਿਨ ਰਾਤ *ਸਾਸ ਭੀ ਕਭੀ ਬਹੁ ਥੀ* ਤੇ ਪਤਾ ਨਹੀਂ ਹੋਰ ਕਿੰਨੇ ਕੁ ਸੀਰੀਅਲ ਵੇਖਣ ਬਿਨਾਂ ਰਾਤ ਦੀ ਰੋਟੀ ਨਹੀ ਖਾਂਦੀਆਂ, ਬੱਚੇ ਭੀਮ ਭੀਮ ਕਰਦੇ ਨਹੀ ਥੱਕਦੇ।ਏਸ ਅਮਲ ਨੂੰ ਕੌਮੀਅਤ ਦੀ ਘਾਟ ਹੀ ਕਹਾਂਗਾ… ਪਰ ਅਗਲੇ ਸਰੇਆਮ ਸਾਡੀ ਹਿੱਕ ਤੇ ਬਹਿਕੇ ਆਖਦੇ ਹਨ… **ਅੱਛਾ…ਪੰਜਾਬੀ? ਵੋਹ ਤੋ ਹਮ ਦੇਖਤੇ ਨਹੀਂ**…
*ਅਖੀਰ ਵਿੱਚ ਪੰਜਾਬੀ ਮਾਂ ਬੋਲੀ ਦੇ ਮਹਾਨ ਲਿਖਾਰੀ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਦੇ ਬੋਲ ਸਾਂਝੇ ਕਰ ਰਿਹਾ ਹਾਂ…*

ਜਾਗੋ ਵੇ ਮੇਰਿਓ ਸ਼ੇਰੋ ਜਾਗੋ,
ਕਿਓਂ ਦੇਰ ਲਗਾਈ ਏ;
ਮੈਂ ਲੁੱਟ ਲਈ ਦਿਨ ਦੀਵੀਂ ਵੇ,
ਕੋਈ ਸੁਣੋ ਦੁਹਾਈ ਵੇ।

ਮੇਰਾ ਦੋ ਕ੍ਰੋੜ ਕਬੀਲਾ,
ਕੋਈ ਝਬਦੇ ਕਰਿਓ ਹੀਲਾ,
ਮੈ ਘਰ ਦੀ ਮਾਲਕਿਆਣੀ
ਹੁੰਦੀ ਜਾਵਾਂ ਪਰਾਈ ਵੇ ।

ਕੱਖਾਂ ਤੋਂ ਹੌਲ਼ੀ ਹੋਈ,
ਮੈਨੂੰ ਕਿਤੇ ਨਾ ਮਿਲਦੀ ਢੋਈ,
ਮਤਰੇਈਆਂ ਨੂੰ ਕਰ ਅੱਗੇ
ਅੰਮਾ ਘਰੋਂ ਕਢਾਈ ਵੇ।

ਬਾਬੇ ਨਾਨਕ ਦੀ ਵਡਿਆਈ,
ਬੁੱਲ੍ਹੇ ਨੇ ਮੈਥੋਂ ਪਾਈ,
ਅਵਤਾਰਾਂ ਪੀਰ ਫਕੀਰਾਂ ਦੀ
ਮੈਂ ਤਖ਼ਤ ਬਹਾਈ ਵੇ।

ਸਭ ਸਈਆਂ ਅੱਗੇ ਗਈਆਂ,
ਮਨਜ਼ੂਰ ਹਜ਼ੂਰੇ ਪਈਆਂ,
ਮੈ ਭਰੇ ਸਰੋਂ ਤੁਰ ਚੱਲੀ,
ਚਾਤ੍ਰਿਕ ਵਾਂਗ ਤਿਹਾਈ ਵੇ। -ਸ਼ਮਸ਼ੇਰ ਸਿੰਘ ਜੇਠੂਵਾਲ

Be the first to comment

Leave a Reply