ਅਸੀਂ ਅੱਤਵਾਦੀਆਂ ਨਾਲ ‘ਈਲੂ-ਈਲੂ’ ਨਹੀਂ ਕਰ ਸਕਦੇ : ਸ਼ਾਹ

ਗਾਜ਼ੀਪੁਰ— ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਸਪਾ, ਬਸਪਾ ਅਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਵੀਰਵਾਰ ਕਿਹਾ ਕਿ ਅਖਿਲੇਸ਼ ਯਾਦਵ, ਮਾਇਆਵਤੀ ਅਤੇ ਰਾਹੁਲ ਗਾਂਧੀ ਦੇਸ਼ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਅੱਤਵਾਦੀਆਂ ਨਾਲ ‘ਈਲੂ-ਈਲੂ’ ਨਹੀਂ ਕਰ ਸਕਦੇ। ਸ਼ਾਹ ਬੋਲੇ,’’ਅਸੀਂ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰ ਸਕਦੇ ਹਾਂ। ਦੂਜੇ ਪਾਸਿਓਂ (ਪਾਕਿਸਾਨ) ਤੋਂ ਗੋਲੀ ਆਏਗੀ ਤਾਂ ਇੱਧਰੋਂ (ਭਾਰਤ) ਤੋਂ ਗੋਲਾ ਜਾਵੇਗਾ ਅਤੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ।‘’ ਉਨ੍ਹਾਂ ਨੇ ਕਿਹਾ,’’ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਟੁੱਕੜੇ-ਟੁੱਕੜੇ ਗੈਂਗ ਵਾਲਿਆਂ ਨਾਲ ਅਤੇ ਦੇਸ਼ ਨੂੰ ਤੋੜਨ ਦੀ ਇੱਛਾ ਰੱਖਦੇ ਹਨ।‘’ ਸ਼ਾਹ ਨੇ ਕਿਹਾ,’’ਅੱਤਵਾਦੀ ਪਾਕਿਸਤਾਨ ਦੇ ਮਰੇ ਪਰ ਭੂਆ (ਮਾਇਆਵਤੀ), ਭਤੀਜੇ (ਅਖਿਲੇਸ਼) ਅਤੇ ਰਾਹੁਲ ਬਾਬਾ ਦੇ ਦਫ਼ਤਰ ‘ਚ ਮਾਤਮ ਪਸਰ ਗਿਆ।‘’ ਭਾਜਪਾ ਦੇਸ਼ ਦੀ ਸੁਰੱਖਿਆ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦੇਵੇਗੀ। ਸ਼ਾਹ ਨੇ ਯੂ.ਪੀ.ਏ. ਸਰਕਾਰ ‘ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਦੇਸ਼ ‘ਚ 10 ਸਾਲ ਤੱਕ ਮੌਨੀ ਬਾਬਾ ਦੀ ਸਰਕਾਰ ਸੀ। ਪਾਕਿਸਤਾਨ ਤੋਂ ਕੋਈ ਵੀ ਆਉਂਦ ਸੀ ਅਤੇ ਸਾਡੇ ਭਾਰਤੀ ਜਵਾਨ ਦਾ ਸਿਰ ਕੱਟ ਕੇ ਲਿਜਾਂਦਾ ਸੀ ਪਰ ਸਰਕਾਰ ਕੁਝ ਨਹੀਂ ਕਰ ਪਾਉਂਦੀ ਸੀ। ਉਨ੍ਹਾਂ ਨੇ ਕਿਹਾ,’’ਹੁਣ ਅਜਿਹਾ ਨਹੀਂ ਹੋ ਰਿਹਾ। ਉੜੀ ‘ਤੇ ਅੱਤਵਾਦੀ ਹਮਲਾ ਹੋਇਆ ਪਰ ਮੋਦੀ ਸਰਕਾਰ ਨੇ ਏਅਰ ਸਟਰਾਈਕ ਅਤੇ ਸਰਜੀਕਲ ਸਟਰਾਈਕ ਕਰ ਕੇ ਸ਼ਹੀਦਾਂ ਦੀ 13ਵੀਂ ਦੇ ਦਿਨ ਸਾਡੇ ਜਵਾਨਾਂ ਨੇ ਪਾਕਿਸਤਾਨ ਦੇ ਘਰ ਜਾ ਕੇ ਬਦਲਾ ਲਿਆ।‘’ ਸ਼ਾਹ ਨੇ ਕਿਹਾ ਇਹ ਲੋਕ ਕਸ਼ਮੀਰ ਨੂੰ ਹਿੰਦੁਸਤਾਨ ਤੋਂ ਵੱਖ ਕਰਨਾ ਚਾਹੁੰਦੇ ਹਨ। ਉਮਰ ਅਬੁਦੁੱਲਾ ਦੇ ਬਿਆਨ ‘ਤੇ ਰਾਹੁਲ ਗਾਂਧੀ ਕੁਝ ਨਹੀਂ ਬੋਲਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਬੋਲਣਗੇ ਤਾਂ ਵੋਟ ਬੈਂਕ ਚੱਲਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਭਾਜਪਾ ਦਾ ਇਕ ਵੀ ਵਰਕਰ ਜਿਉਂਦਾ ਹੈ, ਕਸ਼ਮੀਰ ਨੂੰ ਭਾਰਤ ਤੋਂ ਕੋਈ ਵੱਖ ਨਹੀਂ ਕਰ ਸਕਦਾ। ਕਸ਼ਮੀਰ ਭਾਰਤ ਦਾ ਅਭਿੰਨ ਹਿੱਸਾ ਹੈ।

Be the first to comment

Leave a Reply