ਅਸ਼ਲੀਲ ਫ਼ਿਲਮਾਂ ਦੀ ਅਦਾਕਾਰਾ ਵੱਲੋਂ ਟਰੰਪ ‘ਤੇ ਮੁਕੱਦਮਾ

ਵਾਸ਼ਿੰਗਟਨ-ਅਸ਼ਲੀਲ ਫ਼ਿਲਮਾਂ ਦੀ ਸਾਬਕਾ ਅਦਾਕਾਰ ਨੇ ਅਮਰੀਕੀ ਰਾਸ਼ਟਰਪਤੀ ਟਰੰਪ ‘ਤੇ ਮੁਕੱਦਮਾ ਦਰਜ ਕਰਵਾਉਂਦਿਆਂ ਦਾਅਵਾ ਕੀਤਾ ਕਿ ਸਾਲ 2016 ‘ਚ ਉਨ੍ਹਾਂ ਦੇ ਵਕੀਲ ਨੇ ਉਸ ਦੇ ਟਰੰਪ ਨਾਲ ਸਬੰਧਾਂ ਨੂੰ ਜਨਤਕ ਨਾ ਕਰਨ ਲਈ ਇਕ ਸਮਝੌਤੇ ‘ਤੇ ਦਸਤਖ਼ਤ ਕਰਨ ਲਈ ਉਸ ਵੇਲੇ ਮਜਬੂਰ ਕੀਤਾ ਸੀ ਜਦੋਂ ਉਹ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਨ। ਸਟੈਫਟਨੀ ਕਲੀਫ਼ੋਰਡ ਜੋ ਕਿ ਹੁਣ ਸਟੋਰਮੀ ਡੈਨੀਅਲ ਦੇ ਨਾਂਅ ਨਾਲ ਜਾਣੀ ਜਾਂਦੀ ਹੈ ਨੇ ਬੀਤੇ ਦਿਨ ਕੈਲੀਫ਼ੋਰਨੀਆ ਸੂਬੇ ਦੀ ਇਕ ਅਦਾਲਤ ‘ਚ ਮੁਕੱਦਮਾ ਦਰਜ ਕਰਵਾਇਆ ਹੈ ।28 ਸਫ਼ਿਆਂ ਦੀ ਚਾਰਜਸ਼ੀਟ ‘ਚ ਕਥਿਤ ਦੋਸ਼ ਲਗਾਏ ਗਏ ਹਨ ਕਿ ਟਰੰਪ ਦੇ ਵਕੀਲ ਨੇ ਉਸ ਨੂੰ 84 ਲੱਖ ਰੁਪਏ ਦਿੱਤੇ ਕਿ ਉਹ ਟਰੰਪ ਨਾਲ ਜਿਨਸੀ ਸਬੰਧਾਂ ਨੂੰ ਜਨਤਕ ਨਾ ਕਰੇ। ਇਸ ਸਮੇਂ ਟਰੰਪ ਰਿਪਬਲਿਕਨ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਨ। ਹਾਲਾਂਕਿ ਟਰੰਪ ਨੇ ਜ਼ੋਰਦਾਰ ਸ਼ਬਦਾਂ ‘ਚ ਇਨ੍ਹਾਂ ਕਥਿਤ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸਮਝੌਤੇ ‘ਤੇ ਦਸਤਖ਼ਤ ਕਰਨ ‘ਚ ਟਰੰਪ ਦੀ ਅਸਫ਼ਲਤਾ ਦੇ ਬਾਵਜੂਦ ਕੋਹੇਨ ਨੇ ਕਲੀਫੋਰਡ ਦੇ ਵਕੀਲ ਦੇ ਵਿਸ਼ਵਾਸ ‘ਤੇ ਉਸ ਦੇ ਖਾਤੇ ‘ਚ 84 ਲੱਖ ਰੁਪਏ ਪਾਏ।

Be the first to comment

Leave a Reply