ਤਿਰਾਨਾ (ਏਐੱਫਪੀ) : ਅਲਬਾਨੀਆ ‘ਚ ਬੀਤੇ ਦਿਨੀਂ ਆਏ ਜ਼ਬਰਦਸਤ ਭੂਚਾਲ ਨਾਲ ਮੌਤਾਂ ਦੀ ਗਿਣਤੀ 40 ਤਕ ਪੁੱਜ ਗਈ ਹੈ। ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਨੂੰ ਮਲਬੇ ਹੇਠੋਂ ਹੋਰ 10 ਲਾਸ਼ਾਂ ਕੱਢੀਆਂ ਗਈਆਂ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਲਾਸ਼ਾਂ ਰਾਹਤ ਕਾਰਜਾਂ ਵਿਚ ਲੱਗੇ ਕਾਮਿਆਂ ਨੇ ਬਰਾਮਦ ਕੀਤੀਆਂ। ਦੱਸਣਯੋਗ ਹੈ ਕਿ ਮੰਗਲਵਾਰ ਰਾਤ ਅਲਬਾਨੀਆ ਦੇ ਬਲਕਾਨ ਸੂਬੇ ਵਿਚ ਜ਼ਬਰਦਸਤ ਭੂਚਾਲ ਆਇਆ ਸੀ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.4 ਮਾਪੀ ਗਈ ਸੀ। ਭੂਚਾਲ ਕਾਰਨ ਇਮਾਰਤਾਂ ਨੂੰ ਬਹੁਤ ਨੁਕਸਾਨ ਪੁੱਜਾ ਸੀ।