ਅਯੁੱਧਿਆ ‘ਚ ਮੰਦਰ ਜ਼ਰੂਰ ਬਣੇਗਾ- ਆਰ. ਐਸ. ਐਸ.

ਨਾਗਪੁਰ, ਆਰ. ਐਸ. ਐਸ. ਨੇ ਕਿਹਾ ਕਿ ਅਯੁੱਧਿਆ ਵਿਵਾਦ ‘ਤੇ ਆਮ ਸਹਿਮਤੀ ਬਣਨਾ ਸੌਖੀ ਗੱਲ ਨਹੀਂ ਹੈ ਪਰ ਉਨ੍ਹਾਂ ਇਹ ਜ਼ੋਰ ਦੇ ਕੇ ਕਿਹਾ ਕਿ ਉੱਥੇ ਮੰਦਰ ਹੀ ਬਣੇਗਾ। ਆਰ. ਐਸ. ਐਸ. ਦੇ ਜਨਰਲ ਸਕੱਤਰ ਭਈਆਜੀ ਜੋਸ਼ੀ ਨੇ ਕਿਹਾ ਕਿ ਮਾਮਲਾ ਵਿਚਾਰਅਧੀਨ ਹੈ। ਜੋਸ਼ੀ ਨੇ ਇੱਥੇ ਆਰ. ਐਸ. ਐਸ. ਦੀ ਅਿਖ਼ਲ ਭਾਰਤੀ ਪ੍ਰਤੀਨਿਧੀ ਸਭਾ ਦੀ ਮੀਟਿੰਗ ਤੋਂ ਅਲੱਗ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੱਲ ਪੱਕੀ ਹੈ ਕਿ ਅਯੁੱਧਿਆ ‘ਚ ਰਾਮ ਮੰਦਰ ਹੀ ਬਣੇਗਾ ਅਤੇ ਉੱਥੇ ਹੋਰ ਕੁਝ ਨਹੀਂ ਬਣਾਇਆ ਜਾ ਸਕਦਾ, ਇਹ ਵੀ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਹੀ ਮੰਦਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

Be the first to comment

Leave a Reply