ਅਮਰੀਕਾ : ਵਿਆਹ ਦੇ 2 ਘੰਟੇ ਬਾਅਦ ਹੈਲੀਕਾਪਟਰ ਹੋਇਆ ਕਰੈਸ਼, ਲਾੜਾ-ਲਾੜੀ ਦੀ ਮੌਤ

ਟੈਕਸਾਸ,: ਵਿਆਹ ਦੇ ਕਰੀਬ ਦੋ ਘੰਟੇ ਬਾਅਦ ਹੀ ਲਾੜਾ-ਲਾੜੀ ਦੀ ਮੌਤ ਹੋ ਗਈ, ਅਮਰੀਕਾ ਦੇ ਟੈਕਸਾਸ ਵਿਚ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ ਜਿਸ ਵਿਚ ਵਿਲ ਬਿਲਰ ਅਤੇ ਉਨ੍ਹਾਂ ਦੀ ਪਤਨੀ ਬੇਲੀ ਐਕਰਮੈਨ ਡਰੀਮ ਵੈਡਿੰਗ ਤੋਂ ਬਾਅਦ ਪਰਤ ਰਹੇ ਸਨ। ਜਦ ਵਿਆਹ ਤੋਂ ਬਾਅਦ ਹੈਲੀਕਾਪਟਰ ਨੇ ਉਡਾਣ ਭਰੀ ਤਾਂ ਮਹਿਮਾਨਾਂ ਨੇ ਜੋੜੇ ਮੁਸਕਰਾਉਂਦੇ ਹੋਏ ਵਿਦਾ ਕੀਤਾ ਸੀ, ਲੇਕਿਨ ਇਸ ਦੇ ਕੁਝ ਦੇਰ ਬਾਅਤ ਹੀ ਹੈਲੀਕਾਪਟਰ ਇੱਕ ਪਹਾੜੀ ‘ਤੇ ਕਰੈਸ਼ ਹੋ ਗਿਆ। ਇਹ ਘਟਨਾ ਸ਼ਨਿੱਚਰਵਾਰ ਰਾਤ ਦੀ ਹੈ, ਵਿਆਹ ਵਿਚ ਸ਼ਾਮਲ ਹੋਣ ਵਾਲੇ ਗੈਸਟ ਐਰਿਕ ਸਮਿਥ ਨੇ ਫੇਸਬੁੱਕ ‘ਤੇ ਘਟਨਾ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਘਟਨਾ ਵਿਚ ਪਾਇਲਟ ਜੇਰੀ ਦੀ ਵੀ ਮੌਤ ਹੋ ਗਈ ਹੈ, ਸਮਿਥ ਨੇ ਦੱਸਿਆ ਕਿ ਨਵਾਂ ਜੋੜਾ ਦੋਸਤਾਂ ਅਤੇ ਰਿਸ਼ਤੇਦਾਰਾਂ ਵਿਚ ਘਿਰਿਆ ਹੋਇਆ ਸੀ, ਜਦ ਉਹ ਹੈਲੀਕਾਪਟਰ ਵਿਚ ਸਵਾਰ ਹੋਇਆ। ਬਾਅਦ ਵਿਚ ਸਰਚ ਟੀਮ ਨੂੰ ਹੈਲੀਕਾਪਟਰ ਦੇ ਟੁਕੜੇ ਘਟਨਾ ਸਥਾਨ ਦੇ ਆਲੇ ਦੁਆਲੇ ਮਿਲੇ, ਲਾੜੀ ਦੀ ਸਹੇਲੀ ਜੈਸਿਕਾ ਸਟੀਲੀ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ।

Be the first to comment

Leave a Reply