ਅਮਰੀਕਾ ਪਹੁੰਚੇ ਪੰਜਾਬੀਆਂ ਦਾ ਜੇਲ੍ਹਾਂ ‘ਚ ਮੰਦਾ ਹਾਲ

ਵੱਖ ਵੱਖ ਦੇਸ਼ਾਂ ‘ਚੋਂ ਚੋਰੀ ਛਿਪੀ ਅਮਰੀਕਾ ਵਿਚ ਪਹੁੰਚੇ ਲਗਭਗ 2400 ਲੋਕ ਵੱਖ ਵੱਖ ਜੇਲ੍ਹਾਂ ਵਿਚ ਬੰਦ ਹਨ।ਜਿਹਨਾਂ ‘ਚ ਕਈ ਭਾਰਤੀ ਮੂਲ ਦੇ ਪਰੰਤੂੂ ਬਹੁਤੇ ਪੰਜਾਬੀ ਹਨ।ਵਾਸ਼ਿੰਗਟਨ ਸਟੇਟ ਦੀ ਟਾਕੋਆ ਜੇਲ੍ਹ ਵਿਚ 115 ਲੋਕ ਨਰਕ ਵਰਗੀ ਜ਼ਿੰਦਗੀ ਬਿਤਾ ਰਹੇ ਹਨ।ਸੋਚ ਸੈਂਟਰ ਦੇ ਮੁਖੀ ਬਲਵੰਤ ਸਿੰਘ ਔਲਖ ਹਰੇਕ ਸ਼ਨਿਚਰਵਾਰ ਸ਼ਾਮ ਨੂੰ ਨਿਤਨੇਮ ਦਾ ਪਾਠ ਤੇ ਲੰਗਰ ਦੀ ਸੇਵਾ ਜੇਲ੍ਹ ਵਿਚ ਜਾ ਕੇ ਕਰ ਰਹੇ ਹਨ।ਜਿਹਨਾਂ ਨੇ ਜਾਣਕਾਰੀ ਦਿੱਤੀ ਕਿ ਟਰੰਪ ਪ੍ਰਸ਼ਾਸਨ ਸ਼ਰਨਾਰਥੀਆਂ ਪ੍ਰਤੀ ਬਹੁਤ ਸਖਤੀ ਨਾਲ ਪੇਸ਼ ਆ ਰਿਹਾ ਹੈ।ਔਲਖ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਅੰਨ੍ਹੇਵਾਹ ਏਜੰਟਾਂ ਰਾਹੀਂ ਖੱਜਲ ਖੁਆਰ ਹੋ ਕੇ ਅਮਰੀਕਾ ਪਹੁੰਚਣ ਦਾ ਕੋਈ ਫਾਇਦਾ ਨਹੀਂ।ਉਹਨਾਂ ਦੱਸਿਆ ਕਿ ਬਾਂਡ ਭਰ ਕੇ ਜੇਲ੍ਹ ਵਿਚੋਂ ਰਿਹਾਅ ਹੋਣਾ ਤੇ ਰਾਜਸੀ ਸ਼ਰਨ ਲੈਣੀ ਮੁਸ਼ਕਲ ਕਰ ਦਿੱਤੀ ਹੈ।

Be the first to comment

Leave a Reply