Ad-Time-For-Vacation.png

ਅਮਰੀਕਾ ਦੇ ਸ਼ਹਿਰ ਟਰਲੋਕ ਦੀ ਸਿਟੀ ਕਾਉਂਸਲ ਨੇ ਸਿੱਖ ਨਸਲਕੁਸ਼ੀ 1984 ਸਬੰਧੀ ਮਤਾ ਪਾਸ ਕੀਤਾ

ਟਰਲੋਕ: ਭਾਰਤ ਵਲੋਂ ਜੂਨ 1984 ਵਿਚ ਦਰਬਾਰ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬਾਨ ‘ਤੇ ਕੀਤੇ ਗਏ ਫੌਜੀ ਹਮਲੇ ਅਤੇ ਨਵੰਬਰ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਰਕਾਰੀ ਸ਼ਹਿ ‘ਤੇ ਹੋਈ ਸਿੱਖਾਂ ਦੀ ਕਤਲੋਗਾਰਤ ਨੂੰ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਟਰਲੋਕ ਦੀ ‘ਸਿਟੀ ਕਾਉਂਸਲ’ ਨੇ ਸਿੱਖ ਨਸਲਕੁਸ਼ੀ ਐਲਾਨਦਿਆਂ ਜੂਨ 2018 ਨੂੰ ਸਿੱਖ ਨਸਲਕੁਸ਼ੀ ਦਿਹਾੜੇ ਵਜੋਂ ਯਾਦ ਕਰਨ ਦਾ ਐਲਾਨ ਕੀਤਾ ਹੈ।22 ਮਈ, 2018 ਨੂੰ ਟਰਲੋਕ ਸ਼ਹਿਰ ਦੀ ਕਾਉਂਸਲ ਵਲੋਂ ਮੇਅਰ ਗੈਰੀ ਸੋਇਸੇਥ ਦੇ ਦਸਤਖਤਾਂ ਹੇਠ ਪ੍ਰਵਾਨ ਕੀਤੇ ਗਏ ਮਤੇ ਵਿਚ ਜੂਨ 1984 ਨੂੰ ਪੰਜਾਬ ‘ਤੇ ਹੋਏ ਭਾਰਤੀ ਫੌਜੀ ਹਮਲੇ ਦੌਰਾਨ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਅਤੇ ਤਬਾਹ ਕੀਤੇ ਗਏ ਗੁਰਦੁਆਰਾ ਸਾਹਿਬਾਨ ਦਾ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਦਾ ਵੀ ਜ਼ਿਕਰ ਕੀਤਾ ਗਿਆ।ਸਿੱਖਾਂ ਨਾਲ ਭਾਰਤ ਵਿਚ ਹੋਈਆਂ ਬੇੲਨਿਸਾਫੀਆਂ ਨੂੰ ਯਾਦ ਕਰਦਿਆਂ ਟਰਲੋਕ ਸ਼ਹਿਰ ਦੀ ਮੇਅਰ ਨੇ ਜੂਨ 2018 ਨੂੰ ਸਿੱਖ ਕਤਲੇਆਮ ਦਿਹਾੜੇ ਵਜੋਂ ਯਾਦ ਕਰਦਿਆਂ ਸਿੱਖਾਂ ਦੇ ਦੁੱਖ ਵਿਚ ਸ਼ਾਮਿਲ ਹੋਣ ਦੀ ਗੱਲ ਕਹੀ।ਜਿਕਰਯੋਗ ਹੈ ਕਿ ਆਪਣੀਆਂ ਰਾਜਸੀ ਅਤੇ ਧਾਰਮਿਕ ਮੰਗਾਂ ਲਈ ‘ਧਰਮ ਯੁੱਧ ਮੋਰਚੇ’ ਦੇ ਨਾਂ ਹੇਠ ਸ਼ਾਂਤਮਈ ਸੰਘਰਸ਼ ਕਰ ਰਹੇ ਸਿੱਖਾਂ ਨੂੰ ਦਬਾਉਣ ਲਈ ਭਾਰਤ ਸਰਕਾਰ ਨੇ ਜੂਨ 1984 ਵਿਚ ਪੰਜਾਬ ‘ਤੇ ਫੌਜੀ ਹਮਲਾ ਕੀਤਾ ਸੀ ਜਿਸ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਇਸ ਕਤਲੇਆਮ ਦੇ ਰੋਸ ਵਜੋਂ ਜਦੋਂ 31 ਅਕਤੂਬਰ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸਿੱਖ ਸੁਰੱਖਿਆ ਕਰਮੀਆਂ ਨੇ ਉਸਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਤਾਂ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਲਗਾਤਾਰ ਕਈ ਦਿਨ ਸਰਕਾਰੀ ਸ਼ਹਿ ‘ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ, ਜਿਸ ਵਿਚ ਹਜ਼ਾਰਾਂ ਸਿੱਖ ਬੜੇ ਅਣਮਨੁੱਖੀ ਢੰਗ ਨਾਲ ਕਤਲ ਕਰ ਦਿੱਤੇ ਗਏ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

                    ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ ਬੇਚੈਨੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਜਿਸ ਇੰਡੀਆ ਗੱਠਜੋੜ ਦੇ ਦਮ ’ਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਪਾਸੇ ਕਰਨ ਦਾ ਦਮ ਭਰ ਰਹੀ ਸੀ, ਦੇ ਮੁੱਖ ਸੂਤਰਧਾਰ ਨਿਤਿਸ਼ ਕੁਮਾਰ ਦੇ ਵੱਖ ਹੋਣ ’ਤੇ ਕਾਂਗਰਸ ਸਮੇਤ ਸਮੁੱਚੀ ਵਿਰੋਧੀ ਧਿਰ ਬੈਕਫੁੱਟ ’ਤੇ ਨਜ਼ਰ ਆ ਰਹੀ ਸੀ। National3 hours ago

                    ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ

                    ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ: ਬਿਲਡਰ, ਪਤਨੀ ਤੇ ਪੁੱਤਰ ਨੇ ਲਿਆ ਫਾਹਾ, ਲਾਸ਼ਾਂ ਬਰਾਮਦ ਇੱਥੋਂ ਦੇ ਹੁਰਾਵਲੀ ਇਲਾਕੇ ਵਿਚ ਐਤਵਾਰ ਨੂੰ ਬਿਲਡਰ ਜਤਿੰਦਰ ਝਾਅ ਜੀਤੂ, ਉਸ ਦੀ ਪਤਨੀ ਪਿ੍ਰੰਸੀਪਲ ਤ੍ਰਿਵੇਣੀ ਤੇ ਪੁੱਤਰ ਅਚਲ ਦੀ ਦਿਲ ਦਹਿਲਾ ਦੇਣ ਵਾਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਵਿੱਚੋਂ ਇਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ ਤੇ ਤਿੰਨਾਂ ਨੇ ਫਾਹਾ ਲਿਆ ਹੋਇਆ ਸੀ। National3 hours ago

                    ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ: ਬਿਲਡਰ, ਪਤਨੀ ਤੇ ਪੁੱਤਰ ਨੇ ਲਿਆ ਫਾਹਾ, ਲਾਸ਼ਾਂ

                    Land For Job Scam Case: ਕੱਲ੍ਹ ਸੱਤਾ ਤੋਂ ਹੋਏ ਬਾਹਰ, ਅੱਜ ਈਡੀ ਅੱਗੇ ਪੇਸ਼ੀ; ਲਾਲੂ ਯਾਦਵ ਤੋਂ ਪੁੱਛਗਿੱਛ 'ਤੇ ਟਿਕੀਆਂ ਸਾਰਿਆਂ ਦੀਆਂ ਨਜ਼ਰਾਂ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੋਂ ਨੌਕਰੀ ਘੁਟਾਲੇ ਦੇ ਮਾਮਲੇ ਵਿਚ ਪੁੱਛਗਿੱਛ ਕਰ ਸਕਦੀ ਹੈ। ਜਾਂਚ ਏਜੰਸੀ ਨੇ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਨੂੰ … National3 hours ago

                    Land For Job Scam Case: ਕੱਲ੍ਹ ਸੱਤਾ ਤੋਂ ਹੋਏ ਬਾਹਰ, ਅੱਜ ਈਡੀ ਅੱਗੇ ਪੇਸ਼ੀ; ਲਾਲੂ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.