Ad-Time-For-Vacation.png

ਅਮਰੀਕਾ ਦੀ ਪਹਿਲੀ ਕੋਰੋਨਾ ਵੈਕਸੀਨ mRNA-1273 ਦਾ ਇਨਸਾਨੀ ਟ੍ਰਾਇਲ ਸਫਲ

ਵੈਕਸੀਨ ਦਾ ਪ੍ਰਭਾਵ ਸੁਰੱਖਿਅਤ
ਸੋਮਵਾਰ ਨੂੰ ਮਾਰਡਨਾ ਨੇ ਸ਼ੁਰੂਆਤੀ ਪੜਾਅ ਦੇ ਟ੍ਰਾਇਲ ਦੇ ਅੰਤਰਿਮ ਨਤੀਜਿਆਂ ਦੇ ਬਾਰੇ ਵਿਚ ਦੱਸਿਆ। ਇਸ ਦੇ ਮੁਤਾਬਕ mRNA 1273 ਨਾਂ ਦੀ ਇਹ ਵੈਕਸੀਨ ਜਿਸ ਭਾਗੀਦਾਰੀ ਨੂੰ ਦਿੱਤੀ ਗਈ ਸੀ ਉਸ ਦੇ ਸਰੀਰ ਵਿਚ ਸਿਰਫ ਆਮ ਸਾਈਡ ਇਫੈਕਟਸ ਦੇਖੇ ਗਏ ਅਤੇ ਵੈਕਸੀਨ ਦਾ ਪ੍ਰਭਾਵ ਸੁਰੱਖਿਅਤ ਪਾਇਆ ਗਿਆ। ਮਾਰਡਨਾ ਨੇ ਦੱਸਿਆ ਕਿ ਵੈਕਸੀਨ ਪਾਉਣ ਵਾਲੇ ਭਾਗੀਦਾਰੀ ਦਾ ਇਮਿਊਨ ਸਿਸਟਮ ਵਾਇਰਸ ਨਾਲ ਲੜਣ ਵਿਚ ਕੋਵਿਡ-19 ਤੋਂ ਰੀ-ਕਵਰ ਹੋ ਚੁੱਕੇ ਮਰੀਜ਼ਾਂ ਦੇ ਬਰਾਬਰ ਜਾਂ ਉਨ੍ਹਾਂ ਤੋਂ ਜ਼ਿਆਦਾ ਤਾਕਤਵਰ ਪਾਇਆ ਗਿਆ ਹੈ। ਮਾਰਡਨਾ ਦੇ ਸੀ. ਈ. ਓ. ਸਟੀਫਨ ਬੈਂਸੇਲ ਨੇ ਕਿਹਾ ਕਿ ਉਹ ਇਸ ਤੋਂ ਬਿਹਤਰ ਡੇਟਾ ਦੀ ਉਮੀਦ ਨਹੀਂ ਕਰ ਸਕਦੇ ਸਨ।

Moderna says first-stage study of coronavirus vaccine produced ...

42 ਦਿਨਾਂ ਵਿਚ ਇਨਸਾਨਾਂ ‘ਤੇ ਟ੍ਰਾਇਲ ਵਾਲੀ ਪਹਿਲੀ ਕੰਪਨੀ
ਮਾਰਡਨਾ ਪਹਿਲੀ ਅਮਰੀਕੀ ਕੰਪਨੀ ਹੈ ਜਿਸ ਨੇ ਵੈਕਸੀਨ ਦੀ ਰੇਸ ਵਿਚ ਸਾਰਿਆਂ ਨੂੰ ਪਿੱਛੇ ਛੱਡ ਦਿਤਾ ਹੈ। ਜਿਸ ਨੇ ਵੈਕਸੀਨ ਦੇ ਲਈ ਜ਼ਰੂਰੀ ਜੈਨੇਟਿਕ ਕੋਡ ਪਾਉਣ ਤੋਂ ਲੈ ਕੇ ਉਸ ਦਾ ਇਨਸਾਨਾਂ ਵਿਚ ਟ੍ਰਾਇਲ ਤੱਕ ਦਾ ਸਫਰ ਸਿਰਫ 42 ਦਿਨਾਂ ਵਿਚ ਪੂਰਾ ਕਰ ਲਿਆ। ਇਹ ਵੀ ਪਹਿਲੀ ਵਾਰ ਹੋਇਆ ਕਿ ਜਾਨਵਰਾਂ ਤੋਂ ਪਹਿਲਾਂ ਇਨਸਾਨਾਂ ਵਿਚ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਸੀ। 16 ਮਾਰਚ ਨੂੰ ਸੀਏਟਲ ਦੀ ਕਾਇਜ਼ਰ ਪਰਮਾਮੈਂਟ ਰਿਸਰਚ ਫੈਸੀਲਿਟੀ ਵਿਚ ਸਭ ਤੋਂ ਪਹਿਲਾਂ ਇਹ ਵੈਕਸੀਨ 2 ਬੱਚਿਆਂ ਦੀ ਮਾਂ 43 ਸਾਲਾ ਜੈਨੀਫਰ ਨਾਂ ਦੀ ਮਹਿਲਾ ਨੂੰ ਦਿੱਤੀ ਗਈ। ਪਹਿਲੇ ਟ੍ਰਾਇਲ ਵਿਚ 18 ਤੋਂ 55 ਸਾਲ ਦੀ ਉਮਰ ਦੇ 45 ਸਿਹਤ ਭਾਗੀਦਾਰੀ ਸ਼ਾਮਲ ਕੀਤੇ ਗਏ ਸਨ।

ਸ਼ੁਰੂਆਤੀ ਪੜਾਅ ਵਿਚ ਆਮ ਸਾਈਡ ਇਫੈਕਟਸ
ਮਾਰਡਨਾ ਦੇ ਮੁੱਖ ਮੈਡੀਕਲ ਅਧਿਕਾਰੀ, ਟਾਲ ਜਕਸ ਨੇ ਕਿਹਾ ਕਿ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਵੈਕਸੀਨ ਦੀ ਬਹੁਤ ਥੋੜੀ ਮਾਤਰਾ ਦੇਣ ‘ਤੇ ਵੀ ਕੁਦਰਤੀ ਵਾਇਰਸ ਨਾਲ ਮੁਕਾਬਲੇ ਲਈ ਇਮਿਊਨ ਸਿਸਟਮ ਨੇ ਚੰਗੀ ਪ੍ਰਤੀਕਿਰਿਆ ਦਿੱਤੀ ਹੈ। ਇਨਾਂ ਨਤੀਜਿਆਂ ਅਤੇ ਚੂਹਿਆਂ ‘ਤੇ ਕੀਤੀ ਗਈ ਸਟੱਡੀ ਤੋਂ ਬਾਅਦ ਮਿਲੇ ਡੇਟਾ ਦੇ ਆਧਾਰ ‘ਤੇ ਕੰਪਨੀ ਹੁਣ ਅੱਗੇ ਦੇ ਟ੍ਰਾਇਲ ਘੱਟ ਡੋਜ਼ ਦੇ ਕੇ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ, ਟ੍ਰਾਇਲ ਦੇ ਸ਼ੁਰੂਆਤੀ ਪੜਾਅ ਵਿਚ ਅਜਿਹੇ ਸਾਇਡ ਇਫੈਕਟਸ ਸਨ ਜੋ ਕਈ ਵੈਕਸੀਨ ਲਈ ਆਮ ਹੁੰਦੇ ਹਨ, ਜਿਵੇਂ ਕੁਝ ਲੋਕ ਇੰਜ਼ੈਕਸ਼ਨ ਦੀ ਥਾਂ ‘ਤੇ ਲਾਲਿਮਾ ਅਤੇ ਠੰਡੇਪਣ ਦਾ ਅਨੁਭਵ ਕਰਦੇ ਹਨ। ਇਨਾਂ ਅੰਕੜਿਆਂ ਨੇ ਸਾਡੇ ਵਿਸ਼ਵਾਸ ਨੂੰ ਪੁਸ਼ਟ ਕੀਤਾ ਕਿ mRNA-1273 ਵਿਚ ਕੋਵਿਡ-19 ਨੂੰ ਰੋਕਣ ਦੀ ਸਮਰੱਥਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਵਿਦੇਸ਼ ਮੰਤਰਾਲੇ ਵੱਲੋਂ ਭਾਰਤੀਆਂ ਨੂੰ ਇਰਾਨ ਤੇ ਇਜ਼ਰਾਈਲ ਨਾ ਜਾਣ ਦੀ ਸਲਾਹ

ਨਵੀਂ ਦਿੱਲੀ, ;- ਇਰਾਨ ਤੇ ਇਜ਼ਰਾਈਲ ਵਿਚਾਲੇ ਤਾਜ਼ਾ ਸਬੰਧਾਂ ਦੇ ਮੱਦੇਨਜ਼ਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਾਰੇ ਭਾਰਤੀਆਂ ਨੂੰ ਅਗਲੇ ਨੋਟਿਸ ਤੱਕ ਇਰਾਨ ਜਾਂ ਇਜ਼ਰਾਈਲ

ਕੇਂਦਰੀ ਸਿੱਖ ਅਜਾਇਬ ਘਰ ‘ਚ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੀਤੀਆਂ ਸੁਸ਼ੋਭਿਤ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ‘ਚ ਕਾਰਸੇਵਾ ਸੰਪ੍ਰਦਾ ਗੁਰੂ ਕਾ

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.