ਅਮਰੀਕਾ ‘ਚ ਏਨੀ ਵੱਡੀ ਗਿਣਤੀ ‘ਚ ਪਨਾਹ ਮੰਗਣ ਵਾਲ ਭਾਰਤੀਆਂ ਦੇ ਭਵਿੱਖ ਬਾਰੇ ਚਹਿਲ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਸ਼ਰਨਾਰਥੀਆਂ ਵਿਚਕਾਰ ਕੰਮ ਕਰਨ ਵਾਲੇ ਚਹਿਲ ਨੇ ਕਿਹਾ ਕਿ ਕਿਸੇ ਤਰ੍ਹਾਂ ਅਮਰੀਕਾ ‘ਚ ਦਾਖ਼ਲ ਹੋ ਜਾਣ ਦੇ ਬਾਵਜੂਦ ਦੇਸ਼ ‘ਚ ਪਨਾਹ ਲੈਣ ਦੀ ਪ੍ਰਕਿਰਿਆ ਖ਼ਤਰਿਆਂ ਭਰੀ, ਗੁੰਝਲਦਾਰ ਤੇ ਕਾਫੀ ਲੰਬੀ ਹੈ। ਇਹ ਆਮ ਲੋਕਾਂ ਲਈ ਕਾਫ਼ੀ ਮਹਿੰਗੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਾਨੂੰਨੀ ਤਰੀਕੇ ਨਾਲ ਨਾਗਰਿਕਤਾ ਹਾਸਲ ਕਰਨ ਦੀ ਗੁਜ਼ਾਸ਼ਿ ਕੀਤੀ ਹੈ। ਇਸ ਮਹੀਨੇ ਮੈਕਸੀਕੋ ਦੇ ਰਸਤੇ ਅਮਰੀਕਾ ‘ਚ ਗ਼ੈਰ ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ‘ਚ ਜੁਟੇ 311 ਭਾਰਤੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ। ਚਹਿਲ ਨੇ ਦੱਸਿਆ ਕਿ 2014 ਤੋਂ ਅਜੇ ਤਕ ਕੁਲ 22,371 ਭਾਰਤੀ ਨਾਗਰਿਕਾਂ ਨੇ ਅਮਰੀਕਾ ‘ਚ ਪਨਾਹ ਲਈ ਅਰਜ਼ੀ ਦਿੱਤੀ ਹੈ। ਇਹ ਅੰਕੜੇ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼੍ਵ ਸੇਵਾ ਦੇ ਨੈਸ਼ਨਲ ਰਿਕਾਰਡਸ ਸੈਂਟਰ ‘ਚੋਂ ਹਾਸਲ ਕੀਤੇ ਗਏ ਹਨ। ਅਮਰੀਕਾ ‘ਚ ਪਨਾਹ ਲੈਣ ਦੀ ਇੱਛਾ ਰੱਖਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ। ਦੇਸ਼ ਦੀਆਂ ਇਮੀਗ੍ਰੇਸ਼ਨ ਅਦਾਲਤਾਂ ‘ਚ ਸ਼ਰਨਾਰਥੀਆਂ ਨਾਲ ਜੁੜੇ 13 ਲੱਖ ਤੋਂ ਵੱਧ ਮਾਮਲੇ ਪੈਂਡਿੰਗ ਹਨ।