ਅਧਿਆਪਕਾਂ ਨੇ ਲਗਾਇਆ ਸ਼ਾਹੀ ਸ਼ਹਿਰ ‘ਚ ਪੱਕਾ ਮੋਰਚਾ

ਪਟਿਆਲਾ, 7 ਅਕਤੂਬਰ -ਅੱਜ ਹਜ਼ਾਰਾਂ ਅਧਿਆਪਕਾਂ ਨੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿਚ ਸੂਬਾਈ ਪ੍ਰਦਰਸ਼ਨ ਕਰਕੇ ਕੱਚੇ ਠੇਕਾ ਆਧਾਰਿਤ ਤੇ ਰੈਗੂਲਰ ਅਧਿਆਪਕਾਂ ਦੀਆਂ ਵੱਖ-ਵੱਖ ਮੰਗਾਂ ਪੂਰੀਆਂ ਹੋਣ ਤੱਕ ਅਤੇ ਸਰਕਾਰ ਦੀਆਂ ਸਿੱਖਿਆ ਦੇ ਨਿੱਜੀਕਰਨ ਪੱਖੀ ਨੀਤੀਆਂ ਨੂੰ ਮੁੜ ਵਿਚਾਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ‘ਚ ਪੱਕਾ ਮੋਰਚਾ ਤੇ ਮਰਨ ਵਰਤ ਸ਼ੁਰੂ ਕਰ ਦਿੱਤਾ | ਮਿੰਨੀ ਸਕੱਤਰੇਤ ਸੜਕ ‘ਤੇ ਗੁਰਦਵਾਰਾ ਦੂਖ-ਨਿਵਾਰਨ ਸਾਹਿਬ ਦੇ ਨੇੜੇ ਹੋਏ ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾਈ ਕਨਵੀਨਰਾਂ ਬਲਕਾਰ ਸਿੰਘ ਵਲਟੋਹਾ, ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ, ਬਾਜ਼ ਸਿੰਘ ਖਹਿਰਾ ਅਤੇ ਸੂਬਾਈ ਕੋ-ਕਨਵੀਨਰਾਂ ਸੁਖਰਾਜ ਸਿੰਘ, ਹਰਦੀਪ ਟੋਡਰਪੁਰ, ਦੀਦਾਰ ਮੁੱਦਕੀ, ਜਸਵਿੰਦਰ ਔਜਲਾ, ਡਾ. ਅੰਮਿ੍ਤਪਾਲ ਸਿੱਧੂ, ਗੁਰਜਿੰਦਰ ਪਾਲ, ਜਸਵੰਤ ਪੰਨੂ, ਵਿਨੀਤ ਕੁਮਾਰ, ਗੁਰਵਿੰਦਰ ਸਿੰਘ ਤਰਨਤਾਰਨ, ਸੁਖਰਾਜ ਕਾਹਲੋਂ, ਸੁਖਜਿੰਦਰ ਹਰੀਕਾ, ਹਾਕਮ ਸਿੰਘ, ਹਰਵਿੰਦਰ ਬਿਲਗਾ, ਜਗਸੀਰ ਸਹੋਤਾ, ਪ੍ਰਦੀਪ ਮਲੂਕਾ, ਸਤਨਾਮ ਸ਼ੇਰੋਂ, ਵੀਰਪਾਲ ਕੌਰ, ਰਣਜੀਤ ਸਿੰਘ, ਅਨੂਪਜੀਤ ਸਿੰਘ, ਜਗਮੀਤ ਸਿੰਘ ਤੇ ਸੰਜੀਵ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਐਸ.ਐਸ.ਏ., ਰਮਸਾ, ਆਦਰਸ਼ ਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਨੂੰ ਪੂਰੇ ਗਰੇਡ ‘ਚ ਪੱਕੇ ਕਰਨ ਦੀ ਬਜਾਏ ਤਨਖ਼ਾਹਾਂ ‘ਚ 65 ਫ਼ੀਸਦੀ ਤੋਂ 75 ਫ਼ੀਸਦੀ ਤੱਕ ਕਟੌਤੀ ਕਰਕੇ ਅਧਿਆਪਕਾਂ ਦਾ ਉਜਾੜਾ ਕਰਨ ‘ਤੇ ਮੋਹਰ ਲਗਾਉਣ ਦਾ ਮਾੜਾ ਫ਼ੈਸਲਾ ਕੀਤਾ ਹੈ | ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਪ੍ਰਮੁੱਖ ਮੰਗਾਂ ਦਾ ਢੁੱਕਵਾਂ ਹੱਲ ਹੋਣ ਤੱਕ ਪਟਿਆਲਾ ਸ਼ਹਿਰ ‘ਚ ਅੱਜ ਤੋਂ ਹੀ ਪੱਕਾ ਮੋਰਚਾ ਲਗਾੳਾੁਦਿਆਂ ਮਰਨ ਵਰਤ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਅੱਜ ਮਰਨ ਵਰਤ ‘ਤੇ ਬੈਠਣ ਵਾਲੇ 11 ਅਧਿਆਪਕਾਂ ‘ਚ ਹਰਜੀਤ ਸਿੰਘ, ਰਮੇਸ਼ ਮੱਕੜ, ਤਰਨਜੋਤ ਸ਼ਰਮਾ, ਸਤਨਾਮ ਸਿੰਘ, ਦਲਜੀਤ ਸਿੰਘ ਖ਼ਾਲਸਾ, ਸ਼ਮਿੰਦਰ ਰੋਪੜ, ਜਸਵੰਤ ਸਿੰਘ, ਜਸਵਿੰਦਰ ਬਠਿੰਡਾ, ਪ੍ਰਭਦੀਪ ਸਿੰਘ, ਬਚਿੱਤਰ ਸਿੰਘ ਤੇ ਬਲਵਿੰਦਰ ਸਿੰਘ ਸ਼ਾਮਿਲ ਸਨ | ਅਧਿਆਪਕ ਆਗੂਆਂ ਨੇ ਕਿਹਾ ਕਿ ਸ਼ਹਿਰ ‘ਚ ਲਗਾਏ ਪੱਕੇ ਮੋਰਚੇ ਰਾਹੀਂ ਅਧਿਆਪਕ ਵਰਗ ਵੱਡਾ ਘੋਲ ਉਸਾਰਦਿਆਂ ਪੰਜਾਬ ਸਰਕਾਰ ਵਲੋਂ ਸਿੱਖਿਆ ਵਰਗੇ ਸੰਵੇਦਨਸ਼ੀਲ ਖੇਤਰ ਪ੍ਰਤੀ ਅਪਣਾਏ ਜਾ ਰਹੇ ਨਾ-ਪੱਖੀ ਰਵੱਈਏ ਵਿਰੁੱਧ ਲੋਕਾਂ ਦੀ ਕਚਹਿਰੀ ‘ਚ ਸਰਕਾਰ ਦੇ ਸਿੱਖਿਆ ਵਿਰੋਧੀ ਕਿਰਦਾਰ ਦਾ ਭਾਂਡਾ ਭੰਨੇ੍ਹਗਾ |

Be the first to comment

Leave a Reply