ਅਦਾਲਤ ਵੱਲੋਂ ਐਚ-1ਬੀ ਤੇ ਐਚ-4 ਭਾਰਤੀ ਵਰਕਰਾਂ ਨੂੰ ਕੋਈ ਰਾਹਤ ਦੇਣ ਤੋਂ ਨਾਂਹ

ਵਾਸ਼ਿੰਗਟਨ 23 ਸਤੰਬਰ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਇਕ ਅਮਰੀਕਨ ਜੱਜ ਅਮਿਤ ਮਹਿਤਾ ਨੇ ਐਚ-1 ਬੀ ਤੇ ਐਚ-4 ਭਾਰਤੀ ਵਰਕਰਾਂ ਨੂੰ ਮੁੱਢਲੇ ਤੌਰ ‘ਤੇ ਕੋਈ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਹੈ ਜੋ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਈ ਪਾਬੰਦੀ ਕਾਰਨ ਭਾਰਤ ਵਿਚ ਰੁਕੇ ਹੋਏ ਹਨ ਤੇ ਅਮਰੀਕਾ ਆਉਣ ਲਈ ਇਜਾਜ਼ਤ ਦੇਣ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਪਟੀਸ਼ਨ ਅਟਾਰਨੀ ਬਾਰਡਲੇ ਬਨੀਅਸ ਨੇ ਚੰਦਨ ਪਾਂਡਾ ਤੇ 168 ਹੋਰ ਭਾਰਤੀਆਂ ਵੱਲੋਂ ਦਾਇਰ ਕੀਤੀ ਹੈ ਜੋ ਅਮਰੀਕਾ ਵਿਚ ਕੰਮ ਕਰਦੇ ਸਨ ਪਰ ਵੱਖ ਵੱਖ ਕਾਰਨਾਂ ਕਾਰਨ ਭਾਰਤ ਵਾਪਿਸ ਚਲੇ ਗਏ ਸਨ। ਇਹ ਭਾਰਤੀ ਹੁਣ ਰਾਸ਼ਟਰਪਤੀ ਵੱਲੋਂ ਲਾਈ ਪਾਬੰਦੀ ਕਾਰਨ ਅਮਰੀਕਾ ਨਹੀਂ ਆ ਸਕਦੇ। ਇਥੇ ਵਰਣਨਯੋਗ ਹੈ ਕਿ ਇਸ ਸਾਲ 22 ਜੂਨ ਨੂੰ ਰਾਸ਼ਟਰਪਤੀ ਨੇ ਇਕ ਹੁਕਮ ਰਾਹੀਂ ਐਚ-1ਬੀ ਤੇ ਐਚ-4 ਵੀਜ਼ਾਧਾਰਕਾਂ ਦੇ ਜੀਵਨ ਸਾਥੀਆਂ ਦਾ ਅਮਰੀਕਾ ਵਿਚ ਦਾਖਲਾ 31 ਦਸੰਬਰ 2020 ਤੱਕ ਮੁਲਵਤੀ ਕਰ ਦਿੱਤਾ ਸੀ।

Be the first to comment

Leave a Reply