ਅਣਖ ਦੀ ਖਾਤਰ ਪਿਤਾ ਨੇ ਧੀ ਤੇ ਉਸ ਦੇ ਪ੍ਰੇਮੀ ਦਾ ਕੀਤਾ ਬੇਰਹਿਮੀ ਨਾਲ ਕਤਲ

ਵਲਟੋਹਾ, ਖੇਮਕਰਨ (ਬਲਜੀਤ, ਗੁਰਮੇਲ, ਕੰਡਾ, ਲਵਲੀ) : ਕਸਬਾ ਖੇਮਕਰਨ ਵਿਖੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਲੜਕੀ ਸਮੇਤ ਲੜਕੇ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਸਨਪ੍ਰੀਤ ਸਿੰਘ ਪੁੱਤਰ ਤਲਵਿੰਦਰ ਸਿੰਘ ਕੌਮ ਜੱਟਾ ਵਾਸੀ ਖੇਮਕਰਨ ਜੋ ਕਿ ਸੋਮਵਾਰ ਸਵੇਰੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਰਮਨਦੀਪ ਕੌਰ ਪੁੱਤਰੀ ਜੱਸਾ ਸਿੰਘ ਨੂੰ ਮਿਲਣ ਗਿਆ ਸੀ। ਇਸ ਦੀ ਜਾਣਕਾਰੀ ਰਮਨਦੀਪ ਕੌਰ ਦੇ ਪਿਤਾ ਜੱਸਾ ਸਿੰਘ ਨੂੰ ਲੱਗੀ ਤਾਂ ਉਸ ਨੇ ਆਪਣੀ ਅਣਖ ਖਾਤਰ ਆਪਣੇ ਭਰਾਵਾਂ ਨਾਲ ਮਿਲ ਕੇ ਲੜਕੇ ਦਾ ਕਤਲ ਕਰਕੇ ਉਸ ਨੂੰ ਗਟਰ ‘ਚ ਸੁੱਟ ਦਿੱਤਾ ਅਤੇ ਲੜਕੀ ਦਾ ਕਤਲ ਕਰ ਕੇ ਉਸ ਨੂੰ ਆਪਣੇ ਘਰ ‘ਚ ਰੱਖ ਲਿਆ। ਇਸ ਸਬੰਧੀ ਜਾਣਕਾਰੀ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਥਾਣਾ ਖੇਮਕਰਨ ਦੇ ਐੱਸ. ਐੱਚ. ਓ ਬਲਵਿੰਦਰ ਸਿੰਘ ਅਤੇ ਡੀ. ਐੱਸ. ਪੀ ਸੁਲੱਖਣ ਸਿੰਘ ਭਿੱਖੀਵਿੰਡ ਐੱਸ. ਡੀ. ਐੱਮ ਪੱਟੀ ਸੁਰਿੰਦਰ ਸਿੰਘ ਨੇ ਹੁਸਨਪ੍ਰੀਤ ਦੀ ਲਾਸ਼ ਨੂੰ ਗਟਰ ‘ਚੋਂ ਕਢਵਾ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Be the first to comment

Leave a Reply