ਅਜਿਹਾ ਮੁਲਾਜ਼ਮ, ਜੋ ਪੰਜਾਬ ਪੁਲਸ ਪ੍ਰਤੀ ਬਦਲ ਦੇਵੇਗਾ ਤੁਹਾਡਾ ਨਜ਼ਰੀਆ 

PunjabKesari
ਆਪਣੇ ਚੰਗੇ ਕੰਮਾਂ ਕਾਰਨ ਅਖਬਾਰ ਦੀਆਂ ਸੁਰਖੀਆਂ ਬਣੇ ਗੁਰਬਚਨ ਸਿੰਘ ਕਈ ਸਨਮਾਨ ਅਤੇ ਇਨਾਮ ਹਾਸਲ ਕਰ ਚੁੱਕੇ ਹਨ। ਸਮਾਜਿਕ ਬੁਰਾਈਆਂ ਖਿਲਾਫ ਪੂਰੇ ਦੇਸ਼ ‘ਚ ਸਾਈਕਲ ਯਾਤਰਾ ਕਰ ਚੁੱਕੇ ਗੁਰਬਚਨ ਸਿੰਘ ਅੱਜ ਵੀ ਡਿਊਟੀ ‘ਤੇ ਜਾਣ ਲਈ ਸਾਈਕਲ ਦੀ ਹੀ ਵਰਤੋਂ ਕਰਦੇ ਹਨ।

ਸਮਾਜ ਸੇਵੀ ਸੁਖਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਸਮਾਜਿਕ ਬੁਰਾਈਆਂ ਖਿਲਾਫ ਗੁਰਬਚਨ ਸਿੰਘ ਵੱਲੋਂ ਵਿੱਢੀ ਗਈ ਮੁਹਿੰਮ ਤੋਂ ਇਲਾਕਾ ਨਿਵਾਸੀ ਵੀ ਕਾਫੀ ਖੁਸ਼ ਹਨ ਅਤੇ ਉਨ੍ਹਾਂ ਦਾ ਸਾਥ ਵੀ ਦੇ ਰਹੇ ਹਨ। ਗੁਰਬਚਨ ਸਿੰਘ ਦੀ ਨਸ਼ਿਆਂ ਖਿਲਾਫ ਜੰਗ ਅਤੇ ਵਾਤਾਵਰਣ ਪ੍ਰਤੀ ਪ੍ਰੇਮ ਵਾਕਿਆ ਹੀ ਕਾਬਿਲੇ-ਤਾਰੀਫ ਹੈ। ਲੋੜ ਹੈ ਸਮਾਜ ਨੂੰ ਇਸ ਤੋਂ ਪ੍ਰੇਰਣਾ ਲੈਣ ਦੀ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਅਤੇ ਖੁਸ਼ਹਾਲ ਬਣਾਇਆ ਜਾ ਸਕੇ।

Be the first to comment

Leave a Reply