ਅਗਲੇ 25 ਸਾਲ ਤੱਕ ਕੋਈ ਵੀ ਮੋਦੀ ਦਾ ਨਹੀਂ ਕਰ ਸਕੇਗਾ ਮੁਕਾਬਲਾ:ਸ਼ਿਵ ਸੈਨਾ

ਮੁੰਬਈ– ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਰਵਾਰ ਸ਼ਲਾਘਾ ਕਰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਅਗਲੇ 25 ਸਾਲ ਤੱਕ ਮੋਦੀ ਦਾ ਮੁਕਾਬਲਾ ਨਹੀਂ ਕਰ ਸਕੇਗਾ ਅਤੇ ਉਨ੍ਹਾਂ ਨੂੰ ਚੁਣੌਤੀ ਨਹੀਂ ਦੇ ਸਕੇਗਾ।ਸ਼ਿਵ ਸੈਨਾ ਦੇ ਐੱਮ. ਪੀ. ਸੰਜੇ ਰਾਊਤ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ, ਜੋ ਮੋਦੀ ਵਿਰੁੱਧ ਲੜਾਕੂ ਹਵਾਈ ਜਹਾਜ਼ ਸੌਦੇ ਵਰਗੇ ਮੁੱਦਿਆਂ ਨੂੰ ਲੈ ਕੇ ਭੁਲੇਖੇ ਵਾਲਾ ਵਾਤਾਵਰਣ ਤਿਆਰ ਕਰਨ ਦਾ ਯਤਨ ਕਰ ਰਹੇ ਸਨ। ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਪਿਛਲੇ 5 ਸਾਲ ਦੌਰਾਨ ਅਕਸਰ ਹੀ ਭਾਜਪਾ ਦੀ ਆਲੋਚਨਾ ਕਰਦੀ ਰਹੀ ਪਰ ਲੋਕ ਸਭਾ ਦੀਆਂ ਚੋਣਾਂ ਦੇ ਨੇੜੇ ਆਉਂਦਿਆਂ ਹੀ ਉਹ ਭਾਜਪਾ ਦੇ ਹੱਕ ਵਿਚ ਹੋ ਗਈ। ਰਾਊਤ ਨੇ ਕਿਹਾ ਕਿ ਹੁਣ ਪੂਰਾ ਦੇਸ਼ ਮੋਦੀਮਈ ਹੋ ਗਿਆ ਹੈ।

Be the first to comment

Leave a Reply