ਅਕਬਰ ਔਰਤਾਂ ਦੇ ਭੇਸ ਵਿਚ ਮੀਨਾ ਬਾਜ਼ਾਰ ਜਾਂਦਾ ਸੀ ਤੇ ਗ਼ਲਤ ਕੰਮ ਕਰਦਾ ਸੀ:ਭਾਜਪਾ ਆਗੂ

ਜੈਪੁਰ:ਭਾਜਪਾ ਦੇ ਸੂਬਾ ਪ੍ਰਧਾਨ ਮਦਨ ਲਾਲ ਸੈਣੀ ਨੇ ਮੁਗਲ ਸ਼ਾਸਕ ਅਕਬਰ ਬਾਰੇ ਵਿਵਾਦਤ ਟਿਪਣੀ ਕਰਦਿਆਂ ਕਿਹਾ ਕਿ ਉਹ ਔਰਤਾਂ ਦੇ ਭੇਸ ਵਿਚ ਮੀਨਾ ਬਾਜ਼ਾਰ ਜਾਂਦਾ ਸੀ ਅਤੇ ਉਥੇ ਗ਼ਲਤ ਕੰਮ ਕਰਦਾ ਸੀ। ਸੈਣੀ ਨੇ ਇਹ ਬਿਆਨ ਇਥੇ ਭਾਜਪਾ ਮੁੱਖ ਦਫ਼ਤਰ ਵਿਚ ਮਹਾਰਾਣਾ ਪ੍ਰਤਾਪ ਦੀ ਬਰਸੀ ਮੌਕੇ ਹੋਏ ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਤਾ।ਅਕਬਰ ਮਹਾਨ ਜਾਂ ਮਹਾਰਾਣਾ ਪ੍ਰਤਾਪ, ਇਹ ਪੁੱਛੇ ਜਾਣ ‘ਤੇ ਸੈਣੀ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਮਹਾਨਤਾ ਉਸ ਦੇ ਕਿਰਦਾਰ ਤੋਂ ਵੇਖੀ ਜਾਣੀ ਚਾਹੀਦੀ ਹੈ।ਸੈਣੀ ਨੇ ਕਿਹਾ, ‘ਅਕਬਰ ਨੇ ਮੀਨਾ ਬਾਜ਼ਾਰ ਲਾਇਆ ਅਤੇ ਮੀਨਾ ਬਾਜ਼ਾਰ ਵਿਚ ਸਾਰੇ ਕੰਮ ਔਰਤਾਂ ਕਰਦੀਆਂ ਸਨ।
ਅਕਬਰ ਔਰਤ ਦੇ ਭੇਸ ਵਿਚ ਉਥੇ ਜਾਂਦਾ ਸੀ ਅਤੇ ਗ਼ਲਤ ਕੰਮ ਕਰਦਾ ਸੀ।ਬਾਅਦ ਵਿਚ ਉਸ ਨੇ ਕਿਹਾ ਕਿ ਗ਼ਲਤ ਕੰਮ ਤੋਂ ਉਸ ਦਾ ਮਤਲਬ ਛੇੜਖ਼ਾਨੀ ਹੈ। ਉਸ ਨੇ ਕਿਹਾ, ‘ਤਾਂ ਕਿਰਦਾਰ ਵੇਖਣਾ ਪਵੇਗਾ ਕਿ ਮਹਾਨ ਕੌਣ ਹੋ ਸਕਦਾ ਹੈ।ਉਧਰ ਕਾਂਗਰਸ ਨੇ ਉਸ ਦੀ ਟਿਪਣੀ ਦੀ ਨਿਖੇਧੀ ਕੀਤੀ ਹੈ। ਕਾਂਗਰਸ ਦੀ ਤਰਜਮਾਨ ਅਰਚਨਾ ਸ਼ਰਮਾ ਨੇ ਕਿਹਾ, ‘ਉਨ੍ਹਾਂ ਅਜਿਹੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਹਨ ਜਿਹੜੀਆਂ ਬੇਹੱਦ ਨਿਖੇਧੀਯੋਗ ਹਨ।

Be the first to comment

Leave a Reply