“ਕਿੰਗ ਕਾਉੂਂਟੀ ਲਾਇਬਰੇਰੀ ਕੈਂਟ ਵਿਚ ਅੰਗਰੇਜ਼ੀ ਦੇ ਰਸਾਲਿਆਂ ਨਾਲ ਪਈ “ਇੰਡੀਆ-ਯੂ ੲੈਸ ਏ” ਮੈਗਜ਼ੀਨ”

ਕੁਝ ਚਿਰ ਪਹਿਲੇ ਸਿਆਟਲ ਵਿਚ ਇਕ ਆਰਗੇਨਾਈਜ਼ੇਸ਼ਨ ਨੇ ਉਪਰਾਲਾ ਕੀਤਾ ਕਿ ਕੁਝ ਚੰਗੀਆਂ ਕਿਤਾਬਾਂ ਹਿੰਦੁਸਤਾਨ ਤੋਂ ਲਿਆ ਕੇ ਲਾਇਬਰੇਰੀ ਨੂੰ ਦੇਣ । ਉਹਨਾਂ ਨੂੰ ਕਈਆਂ ਨੇ ਦਾਨ ਕੀਤਾ । ਦਾਸ ਨੇ ਵੀ ਕੁਝ ਪੈਸੇ ਦਿਤੇ ਸਨ। ਮਨ ਵਿਚ ਬੜਾ ਚਾਵ ਸੀ ਕਿ ਅਸੀ ਆਪਣੇ ਤਿਉਹਾਰ ਬੜੇ ਸੋਹਣੇ ਮਨਾਨੇ ਹਾਂ ਪਰ ਅਮਰੀਕੀ ਲੋਕ ਤੱਕ ਸਾਡੀ ਕੋਈ ਪੁੱਛ-ਗਿੱਛ ਨਹੀਂ ਹੈ । ਕਿਉਂ ਨਾਂ ਇਕ ਅੰਗਰੇਜ਼ੀ ਦੀ ਮੈਗਜ਼ੀਨ ਛਾਪਾਂ ? ਉਸ ਤੋਂ ਕੁਝ ਚਿਰ ਬਾਅਦ ਦਾਸ ਦੀ ਮੈਗਜ਼ੀਨ ਛਪਣੀ ਸ਼ੁਰੂ ਹੋ ਗਈ ਅਤੇ ਲਾਇਬਰੇਰੀ ਵਿਚ ਲੱਗ ਗਈ । ਦਾਸ ਨੇ ਇਹ ਗਲ ਭਾਈ ਸਾਹਿਬ ਜੀ ਨੂੰ ਦਸੀ । ਭਾਈ ਸਾਹਿਬ ਜੀ ਨੇ ਅੋਪਰੀ ਜਿਹੀ ਨਿਗਾਹ ਨਾਲ ਮੇਰੇ ਵਲ ਵੇਖਿਆ । ਮੈਂ ਸਮਝਿਆ ਸ਼ਾਇਦ ਮੇਰੀ ਗਲ ਸਮਝ ਨਹੀਂ ਆਈ । ਮੈਂ ਫੇਰ ਆਖਿਆ ਕੀ ਸਾਡੀ ਮੈਗਜ਼ੀਨ ਲਾਇਬਰੇਰੀ ਵਿਚ ਲਗ ਗਈ ਹੈ । ਉਹ ਪੁਛਣ ਲਗੇ ਕਿ ਲਾਇਬਰੇਰੀ ਵਾਲੇ ਕਿਤਨੇ ਪੈਸੇ ਦੇਣਗੇ ? ਮੈ ਦਸਿਆ ਕਿ ਅਸੀ ਤਾਂ ਕੇਵਲ ਡਾਕ ਖਰਚ ਹੀ ਲੈਨੇ ਹਾਂ ।

ਹੁਣ ਮੈਨੂੰ ਸਮਝ ਆਂਦੀ ਹੈ ਕਿ ਉਹ ਜ਼ੁਬਾਨ ਈਰਖਾ ਦੀ ਸੀ । ਜਿਸ ਵਕਤ ਉਹ ਲਾਇਬਰੇਰੀ ਨੂੰ ਕਿਤਾਬਾਂ ਦੇ ਰਹੇ ਸਨ ਤਦ ਤਿੱਕ ਤਾਂ ਬੜਾ ਚੰਗਾ ਕੰਮ ਸੀ । ਜਦ ਇਹ ਸੇਵਾ ਕੋਈ ਹੋਰ ਕਰੇ ਤਾਂ ਅਸੀ ਈਰਖਾ ਦੇ ਨਾਲ ਭਰ ਜਾਨੇਂ ਹਾਂ । ਲਾਇਬਰੇਰੀ ਵਿਚ ਜੋ ਕਿਤਾਬਾਂ ਬਹੁਤੀ ਵੇਰ ਲੋਕ ਘਰ ਲਈ ਨਾਂ ਇਸ਼ੂ ਕਰਾਣ ਤਾਂ ਉਹ ਕਿਤਾਬਾਂ ਆਮ ਤੋਰ ‘ਤੇ ਲਾਇਬਰੇਰੀ ਸੇਲ ਲਗਾ ਕੇ ਵੇਚ ਛਡਦੀ ਹੈ ।

“ਇੰਡੀਆ-ਯੂ ੲੈਸ ਏ” ਮੈਗਜ਼ੀਨ ਅਜ ਕਈ ਲਾਇਬਰੇਰੀਆ ਵਿਚ ਜਾਂਦੀ ਹੈ । ਅਮਰੀਕੀ ਲੋਕ ਵੀ ਇਸ ਨੂੰ ਪੜਦੇ ਹਨ । ਇਸ ਦਾ ਪਤਾ ਇਥੋਂ ਚਲ ਦਾ ਹੈ ਕਿ ਅਮਰੀਕਨ ਲੋਕ ਸਾਨੂੰ ਅੰਗਰੇਜ਼ੀ ਵਿਚ ਕਵਿਤਾ ਅਤੇ ਲੇਖ ਛਪਣ ਲਈ ਘੱਲਦੇ ਹਨ । ਅਸੀ ਕੁਝ ਥਾਵਾਂ ਤੇ ਵੰਡਣ ਲਈ ਡਬੇ ਵੀ ਰਖੇ ਹਨ । ਇਸ ਤੋਂ ਇਲਾਵਾ ਗੁਰੂਦੁਆਰਾ ਸਾਹਿਬ ਅਤੇ ਹੋਰ ਥਾਵਾਂ ਤੋਂ ਵੀ ਇਸ ਨੂੰ ਵੰਡਨੇ ਹਾਂ ।

ਧੰਨ ਗੁਰੂੁ ਗ੍ਰੰਥ ਸਾਹਿਬ ਵਿਚ ਮਿਲਵਰਤਣ ਦਾ ਸਨੇਹਾ ਹੈ ।ਗੁਰੂੁ ਸਾਹਿਬ ਨੇ ਕਈ ਭਾਸ਼ਾ ਵਿਚ ਗੁਰਬਾਣੀ ਲਿਖੀ ਹੈੈ ।ਸਭ ਨੂੰ ਜਾ ਕੇ ਗੁਰੂੁ ਵਲ ਨੂੰ ਤੋਰਿਆ ਹੈ । ਇਹ ਠੀਕ ਹੈ ਕਿ ਅਸੀ ਪੰਜਾਬ ਅਤੇ ਹਿੰਦੁਸਤਾਨ ਦੀ ਰਾਜਨੀਤੀ ਨਾਲ ਜੁੜੇ ਹੋਏ ਹਾਂ ਪਰ ਸਾਨੂੰ ਇਥੋਂ ਦੇ ਲੋਕਾਂ ਨਾਲ ਮਿਲਵਰਤਣ ਰਖਣਾ ਪਵੇਗਾ ।ਆਪਣੇ ਧਰਮ ਬਾਰੇ ਦਸਣਾ ਪਵੇਗਾ । ਜੋ ਚੰਗਾ ਉਪਰਾਲਾ ਕਰਣ ਉਹਨਾਂ ਦਾ ਸਾਥ ਦੇਣਾ ਪਵੇਗਾ ।ਦਾਸ ਆਪਣੇ ਦਸਵੰਧ ਤੋਂ ਇਸ ਮੈਗਜ਼ੀਨ ਨੂੰ ਛਪਾ ਰਿਹਾ ਹੈ ।ਬੜੇ ਲੋਕਾਂ ਨੇ ਸਾਥ ਦਿੱਤਾ ਹੈ ।-ਦਾਸ: ਸਰਬ ਸਿੰਘ
“ਇੰਡੀਆ-ਯੂ ੲੈਸ ਏ” ਮੈਗਜ਼ੀਨ

Be the first to comment

Leave a Reply