ਅਮਰੀਕਾ ‘ਚ ਭਾਰਤੀ ਨਰਸ ਦਾ ਚਾਕੂ ਮਾਰ ਕੇ ਕਤਲ

PunjabKesari

ਕੋਰਲ ਸਪ੍ਰਿੰਗਸ ਪੁਲਸ ਦੇ ਡਿਪਟੀ ਮੁਖੀ ਬ੍ਰੈਡ ਮੈਕਕਿਓਨ ਨੇ ਕਿਹਾ ਕਿ ਬ੍ਰੋਵਾਰਡ ਹੈਲਥ ਕੋਰਲ ਸਪ੍ਰਿੰਗਸ ਵਿਚ ਕੰਮ ਕਰਨ ਵਾਲੀ ਬੀਬੀ ਹਸਪਤਾਲ ਤੋਂ ਬਾਹਰ ਨਿਕਲ ਰਹੀ ਸੀ ਜਦੋਂ ਵਿਅਕਤੀ ਨੇ ਉਸ ‘ਤੇ ਚਾਕੂ ਦੇ ਕਈ ਵਾਰ ਕੀਤੇ। ‘ਸਾਊਥ ਫਲੋਰੀਡਾ ਸਨਸੇਂਟੀਨਲ’ ਦੇ ਮੁਤਾਬਕ ਮੈਕਕਿਓਨ ਨੇ ਕਿਹਾ ਕਿ ਜੌਏ ‘ਤੇ ਕਈ ਵਾਰ ਹਮਲਾ ਕੀਤਾ ਗਿਆ। ਫਲੋਰੀਡਾ ਸਥਿਤ ਦੈਨਿਕ ਦੇ ਮੁਤਾਬਕ ਜੌਏ ਨੂੰ ਪੋਂਪਿਓ ਬੀਚ ਸਥਿਤ ਨੇੜਲੇ ਟ੍ਰਾਮਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।

ਚਸ਼ਮਦੀਦਾਂ ਨੇ ਸ਼ੱਕੀ ਦੀ ਕਾਰ ਦਾ ਵੇਰਵਾ ਦਿੱਤਾ ਅਤੇ ਪੁਲਸ ਨੇ ਮਿਸੀਗਨ ਸਥਿਤ ਵਿਕਸਨ ਦੇ ਵਸਨੀਕ 34 ਸਾਲਾ ਫਿਲਿਪ ਨੂੰ ਲੱਭ ਲਿਆ। ਪੁਲਸ ਨੇ ਕਿਹਾ ਕਿ ਫਿਲਿਪ ਦੇ ਸਰੀਰ ‘ਤੇ ਚਾਕੂ ਨਾਲ ਹੋਏ ਕਈ ਜ਼ਖਮ ਸਨ ਅਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਦਾ ਮੰਨਣਾ ਹੈ ਕਿ ਜੌਏ ਅਤੇ ਫਿਲਿਪ ਦੇ ਵਿਚ ਘਰੇਲੂ ਝਗੜੇ ਦੇ ਕਾਰਨ ਫਿਲਿਪ ਨੇ ਉਸ ‘ਤੇ ਹਮਲਾ ਕੀਤਾ।

Be the first to comment

Leave a Reply