ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ: ਸੁਖਵਿੰਦਰ ਸਿੰਘ ਕਾਹਲੋਂ ਸ਼ੇਰਪੁਰ ਨੇ ਕਿਹਾ ਕਿ ਪੰਡਿਤ ਨਹਿਰੂ ਵੱਲੋਂ ਪਿੰਡਾਂ ਦੇ ਲੋਕਾਂ ਦੇ ਕਿਸਾਨਾਂ ਦੀਆਂ ਲੋੜਾਂ ਨੂੰ ਸਮਝਦਿਆਂ ਸਹਿਕਾਰਤਾ ਖੇਤਰ ਨੂੰ ਪੇਂਡੂ ਖੇਤਰ ਨਾਲ ਜੋੜਿਆ ਗਿਆ ਸੀ ਤਾਂ ਜੋ ਲੋਕ ਆਪਣੀਆਂ ਲੋੜਾਂ ਪੂਰੀਆਂ ਕਰ ਸਕਣ, ਪਰ ਹੁਣ ਕੇਂਦਰ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ ‘ਤੇ ਲਗਾਈ ਪਾਬੰਦੀ ਨੇ ਗਰੀਬ ਤੇ ਕਿਸਾਨ ਮਾਰ ਕੀਤੀ ਹੈ, ਜਿਸ ਦਾ ਬੁਰਾ ਪ੍ਰਭਾਵ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ‘ਚ ਸ਼ੁਰੂ ਹੋ ਰਹੀਆਂ ਖੰਡ ਮਿੱਲਾਂ ਦੀ ਅਦਾਇਗੀ ਵੀ ਸਹਿਕਾਰੀ ਬੈਂਕਾਂ ‘ਚ ਹੀ ਆਉਣੀ ਹੈ, ਜਿਸ ਨਾਲ 60 ਫ਼ੀਸਦੀ ਗੰਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਅਰਥ ਵਿਵਸਥਾ ਹੋਰ ਡਾਵਾਂਡੋਲ ਹੋਵੇਗੀ।
Leave a Reply
You must be logged in to post a comment.