ਨਵੀਂ ਦਿੱਲੀ,: ਨਿਰਭਿਆ ਕਾਂਡ ਤੋਂ ਬਾਅਦ ਬਣੇ ਸਖ਼ਤ ਕਾਨੂੰਨ ਦੇ ਬਾਵਜੂਦ ਔਰਤਾਂ ਪ੍ਰਤੀ ਅਪਰਾਧ ਦੇ ਮਾਮਲੇ ਘੱਟ ਨਹੀਂ ਹੋ ਰਹੇ ਹਨ। ਤਾਜਾ ਮਾਮਲੇ ਵਿੱਚ ਦਿੱਲੀ ਦੀ ਇੱਕ ਕੁੜੀ ਨਾਲ ਚਲਦੀ ਕੈਬ ਵਿੱਚ ਸਮੂਹਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੇ। ਦਰਿੰਦਗੀ ਦੇ ਮੁਲਜ਼ਮ ਪੀੜਤ ਕੁੜੀ ਨੂੰ ਦੁਆਰਕਾ ਸੈਕਟਰ-21 ਮੈਟਰੋ ਸਟੇਸ਼ਨ ਦੇ ਨੇੜੇ ਸੁੱਟ ਕੇ ਭੱਜ ਗਏ। 20 ਸਾਲ ਦੀ ਕੁੜੀ ਗੁੜਗਾਓਂ ਦੇ ਇੱਕ ਮੌਲ ਵਿੱਚ ਸੇਲਜ਼ਗਰਲ ਹਨ। ਪੀੜਤ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੈਡੀਕਲ ਵਿੱਚ ਵੀ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ। ਸਮੂਹਕ ਬਲਾਤਕਾਰ ਦੀ ਸ਼ਿਕਾਰ ਲੜਕੀ ਗੁਰੂਗ੍ਰਾਮ ਤੋਂ ਕੈਬ ਕਰਕੇ ਦਿੱਲੀ ਆ ਰਹੀ ਸੀ।
Leave a Reply
You must be logged in to post a comment.